ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੇ ਚੱਲਦਿਆਂ ਨਗਰ ਨਿਗਮ ਪਠਾਨਕੋਟ ਵਲੋਂ ਵਿਸ਼ੇਸ਼ ਟੀਮਾਂ ਬਣਾ ਕੇ ਗਲੀਆਂ ਅਤੇ ਮੁਹੱਲਿਆਂ
ਵਿੱਚ ਸੈਨੀਟਾਈਜੇਸ਼ਨ ਅਤੇ ਫੋਗਿੰਗ ਲਗਾਤਾਰ ਕੀਤੀ ਜਾ ਰਹੀ ਹੈ।ਨਗਰ ਨਿਗਮ ਅਧਿਕਾਰੀਆਂ ਵੱਲੋਂ ਪਠਾਨਕੋਟ ‘ਚ ਕਰੋਨਾ ਤੋਂ ਬਚਾਓ ਦੇ ਲਈ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਜਾਗਰੁਕਤਾ ਮੂਹਿੰਮ ਵੀ ਚਲਾਈ ਜਾ ਰਹੀ ਹੈ।
ਚੀਫ ਸੈਨਟਰੀ ਇੰਸਪੈਕਟਰ ਜਾਨੂੰ ਚਲੋਤਰਾ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਪਠਾਨਕੋਟ ਨਗਰ ਨਿਗਮ ਖੇਤਰ ‘ਚ ਸੈਨੀਟਾਈਜੇਸ਼ਨ ਅਤੇ ਫੋਗਿੰਗ ਦਾ ਕਾਰਜ਼ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਪ੍ਰਤੀਦਿਨ 4 ਟੀਮਾਂ ਜਿਨ੍ਹਾਂ ਵਿੱਚ 3 ਸੋਲਡਰ ਮੋਨਟਿਡ ਮਸ਼ੀਨਾਂ ਅਤੇ ਇੱਕ ਡੈਨੀ ਫੋਗ ਪੰਪ ਜੋ ਆਟੋ ਤੇ ਲੋਡਿਡ ਹੈ ਦੇ ਨਾਲ ਫੋਗਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਪਠਾਨਕੋਟ ਸਿਟੀ ਵਿੱਚ 25 ਪੰਪ ਟੀਮਾਂ ਕਾਰਜ਼ ਕਰ ਰਹੀਆਂ ਹਨ।ਜਿਨ੍ਹਾਂ ਵੱਲੋਂ ਸੋਡੀਅਮ ਹੈਪੋਕੋਲੋਰਾਈਡ ਦੀ ਸਪਰੇਅ ਵੱਖ-ਵੱਖ ਵਾਰਡਾਂ ਵਿੱਚ ਕੀਤੀ ਜਾਂਦੀ ਹੈ।ਇਸ ਦੇ ਨਾਲ ਹੀ ਲੋਕਾਂ ਨੂੰ ਸਾਫ ਸਫਾਈ ਬਣਾਈ ਰੱਖਣ ਦੇ ਲਈ ਅਤੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਕਰੋਨਾ ਬਚਾਓ ਲਈ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media