Wednesday, July 8, 2026

ਡੀ.ਸੀ.ਪੀ ਜਗਮੋਹਨ ਸਿੰਘ ਨੇ ਕੋਰੋਨਾ ਨੂੰ ਦਿੱਤੀ ਮਾਤ

ਗੁਰੂ ਨਾਨਕ ਦੇਵ ਹਸਪਤਾਲ ਤੋਂ ਇਲਾਜ ਕਰਵਾ ਕੇ ਪੁੱਜੇ ਘਰ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰੀ ਪੁਲਿਸ ਦੇ ਡੀ.ਸੀ.ਪੀ ਜਗਮੋਹਨ ਸਿੰਘ, ਜੋ ਕਿ ਬੀਤੇ ਦਿਨ ਕੋਵਿਡ-19 ਟੈਸਟ ਦੇ ਪਾਜ਼ਟਿਵ ਆ ਜਾ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਹੋਏ ਸਨ, ਕੋਰੋਨਾ ਨੂੰ ਮਾਤ ਦੇ ਕੇ ਘਰ ਪਹੁੰਚ ਗਏ ਹਨ।ਭਾਵੇਂ ਉਹ ਅਜੇ ਇਕਾਂਤਵਾਸ ਹੋਣ ਕਾਰਨ ਡਿਊਟੀ ‘ਤੇ ਹਾਜ਼ਰ ਨਹੀਂ ਹੋਏ, ਪਰ ਫੋਨ ‘ਤੇ ਕਮਾਂਡ ਕਰਨ ਲੱਗੇ ਹਨ।ਅੱਜ ਫੋਨ ‘ਤੇ ਗੱਲਬਾਤ ਕਰਦੇ ਜਗਮੋਹਨ ਸਿੰਘ ਨੇ ਦੱਸਿਆ ਕਿ ਕੋਵਿਡ-19 ਵਿਰੁੱਧ ਲਗਾਤਾਰ ਡਿਊਟੀ ਕਰਦੇ ਉਨਾਂ ਨੂੰ ਕੋਰੋਨਾ ਦੀ ਲਾਗ ਲੱਗ ਗਈ ਸੀ।ਉਨਾਂ ਦੱਸਿਆ ਕਿ ਉਨਾਂ ਨੂੰ ਦੋ ਕੁ ਦਿਨ ਤੋਂ ਬੁਖਾਰ ਰਹਿਣ ਕਾਰਨ ਟੈਸਟ ਕਰਵਾਇਆ ਤਾਂ 28 ਜੁਲਾਈ ਨੂੰ ਰਿਪੋਰਟ ਪਾਜ਼ਟਿਵ ਆ ਗਈ ਅਤੇ ਡਾਕਟਰਾਂ ਨੇ ਘਰ ਵਿਚ ਰਹਿਣ ਦੀ ਸਲਾਹ ਦਿੱਤੀ।ਉਨਾਂ ਦੱਸਿਆ ਕਿ 30 ਜੁਲਾਈ ਨੂੰ ਮੈਨੂੰ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਹੋਈ ਤਾਂ ਉਹ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਹੋ ਗਏ ਤੇ ਡਾਕਟਰਾਂ ਨੇ ਆਮ ਮਰੀਜਾਂ ਦੀ ਤਰਾਂ ਇਲਾਜ਼ ਸ਼ੁਰੂ ਕਰ ਦਿੱਤਾ।
                 ਜਗਮੋਹਨ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਦੇ ਇਲਾਜ ਤੋਂ ਬਾਅਦ ਉਨਾਂ ਆਪਣੇ ਆਪ ਨੂੰ ਠੀਕ ਮਹਿਸੂਸ ਕੀਤਾ ਅਤੇ ਡਾਕਟਰਾਂ ਦੀ ਸਲਾਹ ਨਾਲ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ।ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਦਵਾਈ ਦੇਣ ਦੇ ਨਾਲ-ਨਾਲ ਮਾਨਸਿਕ ਤੌਰ ‘ਤੇ ਕਾਇਮ ਕੀਤਾ।ਨਰਸਿੰਗ ਸਟਾਫ ਅਤੇ ਹੋਰ ਅਮਲਾ ਵੀ ਸਾਰੇ ਮਰੀਜ਼ਾਂ ਦੀ ਚੰਗੀ ਸੇਵਾ ਕਰਦਾ ਵਿਖਾਈ ਦਿੱਤਾ।ਉਨਾਂ ਦੱਸਿਆ ਕਿ ਪੌਸ਼ਟਿਕ ਤੇ ਸਾਫ-ਸੁਥਰਾ ਖਾਣਾ ਵੀ ਹਸਪਤਾਲ ਵਿਚੋਂ ਹੀ ਮਿਲਦਾ ਰਿਹਾ।ਹੁਣ ਡਾਕਟਰਾਂ ਨੇ ਉਨਾਂ ਨੂੰ ਘਰ ਵਿਚ ਹਰੀਆਂ ਸਬਜ਼ੀਆਂ, ਫਲ, ਤਰਲ ਪਦਾਰਥ ਵੱਧ ਤੋਂ ਵੱਧ ਖਾਣ ਦੀ ਹਦਾਇਤ ਕੀਤੀ ਹੈ, ਜਿਸ ਦੀ ਉਹ ਪਾਲਣਾ ਕਰ ਰਹੇ ਹਨ।ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਸਾਹ ਲੈਣ ਵਾਲੀ ਕਸਰਤ ਕਰ ਰਿਹਾ ਹਾਂ ਅਤੇ ਆਸ ਹੈ ਕਿ ਛੇਤੀ ਆਪਣੀ ਡਿਊਟੀ ‘ਤੇ ਪਰਤ ਆਵਾਂਗਾ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …