Saturday, October 17, 2026

ਕੇਰਲ ਦੇ ਜਹਾਜ਼ ਹਾਦਸੇ ‘ਚ ਹੁਣ ਤੱਕ 17 ਮੌਤਾਂ – ਬਚਾਅ ਕਾਰਜ਼ ਮੁਕੰਮਲ

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਦੁਬਈ ਤੋਂ ਕੇਰਲਾ ਦੇ ਕੋਝੀਕੋਡ ਏਅਰਪੋਰਟ ‘ਤੇ ਭਾਰੀ ਮੀਂਹ ਦੌਰਾਨ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ

File Photo

ਬੋਇੰਗ ਏ 737 ਜਹਾਜ ਹਾਦਸੇ ਤੋਂ ਬਾਅਦ ਸ਼ੁਰੂ ਕੀਤੇ ਗਏ ਬਚਾਅ ਕਾਰਜ਼ ਮੁਕੰਮਲ ਹੋ ਗਿਆ ਹੈ।ਕੇਰਲ ਦੇ ਮੁੱਖ ਮੰਤਰੀ ਪੀ. ਵਿਜੇਅਨ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ ਵਿੱਚ ਫਸੇ 170 ਯਾਤਰੂਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਹੁਣ ਜਹਾਜ ਵਿੱਚ ਕੋਈ ਮੁਸਾਫਿਰ ਨਹੀਂ ਹੈ।ਇਹ ਹਾਦਸਾ ਦੇਰ ਸ਼ਾਮ 7.41 ਮਿੰਟ ਤੇ ਹੋਇਆ ਦੱਸਿਆ ਗਿਆ ਹੈ।ਜਹਾਜ ਵਿੱਚ 190 ਵਿਅਕਤੀ ਸਵਾਰ ਸਨ।
              ਇਸੇ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਇਸ ਘਟਨਾ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨਾਂ ਕਿਹਾ ਹੈ ਕਿ ਮੀਂਹ ਦੇ ਕਾਰਣ ਏਅਰ ਇੰਡੀਆ ਦਾ ਜਹਾਜ ਰਨ ਵੇਅ ਤੋਂ ਹੇਠਾਂ ਉਤਰ ਗਿਆ ਅਤੇ 35 ਫੁੱਟ ਡੂੰਘੀ ਖਾਈ ਵਿੱਚ ਡਿੱਗ ਪਿਆ।ਚੰਗੀ ਕਿਸਮਤ ਨੂੰ ਹਾਦਸੇ ਸਮੇਂ ਜਹਾਜ ਨੂੰ ਅੱਗ ਨਹੀਂ ਲੱਗੀ।ਉਨਾਂ ਕਿਹਾ ਕਿ ਹੁਣ ਤੱਕ ਦੋ ਪਾਇਲਟਾਂ ਸਮੇਤ 17 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ।।ਉਨਾਂ ਕਿਹਾ ਕਿ ਉਹ ਸਥਾਨਕ ਪ੍ਰਸਾਸ਼ਨ ਦੇ ਸੰਪਰਕ ਵਿੱਚ ਹਨ। ਹਸਪਤਾਲਾਂ ‘ਚ ਦਾਖਲ ਕਈ ਮੁਸਾਫਿਰਾਂ ਦੀ ਹਾਲਤ ਗੰਭੀਰ ਹੈ।ਪੀੜ੍ਹਤਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਦੁਬਈ ਸਥਿਤ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰਾਲੇ ਤੇ ਹਸਪਤਾਲਾਂ ਦਾ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਸੂਚਨਾ ਹੈ ਕਿ ਏਅਰ ਇੰਡੀਆ ਅਤੇ ਏਅਰਪੋਰਟ ਅਥਾਰਟੀ ਵਲੋਂ ਇਸ ਜਹਾਜ ਹਾਦਸੇ ਦੀ ਜਾਂਚ ਕੀਤੀ ਜਾਵੇਗੀ।
             ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡਿਫੈਂਸ ਮੰਤਰੀ ਰਾਜਨਾਥ ਸਿੰਘ ਅਤੇ ਕੇਰਲਾ ਦੇ ਰਾਜਪਾਲ ਆਰਿਫ ਮੋਹੰਮਦ ਖਾਨ ਨੇ ਇਸ ਘਟਨਾ ‘ਤੇ ਦੁੱਖ ਜਤਾਇਆ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …