Tuesday, March 17, 2026

ਸਰਬੱਤ ਦਾ ਭਲਾ ਟਰੱਸਟ ਨੇ ਏਅਰਪੋਰਟ ‘ਤੇ ਦਿੱਤਾ ਸਿਹਤ ਸੁਰੱਖਿਆ ਨਾਲ ਸਬੰਧਿਤ ਸਮਾਨ

ਸੀ.ਆਈ.ਐਸ.ਐਫ ਦੇ ਅਸਿਸਟੈਂਟ ਕਮਾਡੈੰਟ ਨੇ ਕੀਤਾ ਡਾ. ਓਬਰਾਏ ਦਾ ਧੰਨਵਾਦ

ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ) – ਨਾਮਵਰ ਸਿੱਖ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾ.ਐੱਸ.ਪੀ ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੁੜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਯਾਤਰੂਆਂ ਦੀ ਸੁਰੱਖਿਆ ਲਈ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ) ਦੇ ਜਵਾਨਾਂ ਲਈ ਵੱਡੀ ਮਾਤਰਾ `ਚ ਪੀ.ਪੀ.ਈ ਕਿੱਟਾਂ, ਸੈਨੇਟਾਈਜ਼ਰ, ਸਰਜੀਕਲ ਦਸਤਾਨੇ, ਫ਼ੇਸ ਸ਼ੀਲਡਾਂ ਆਦਿ ਸਮਾਨ ਦਿੱਤਾ ਗਿਆ।
                ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਹੀਂ ਵੱਖ-ਵੱਖ ਵਿਸ਼ੇਸ਼ ਉਡਾਣਾਂ ਦੁਆਰਾ ਵਿਦੇਸ਼ ਅੰਦਰ ਆਪਣੇ ਘਰਾਂ ਨੂੰ ਜਾਣ ਅਤੇ ਆਪਣੇ ਵਤਨ ਪਰਤਣ ਵਾਲੇ ਯਾਤਰੂਆਂ ਦੀ ਸੁਰੱਖਿਆ ਲਈ ਤੈਨਾਤ ਸੀ.ਆਈ.ਐੱਸ.ਐਫ਼ ਦੇ ਅਧਿਕਾਰੀਆਂ ਵੱਲੋਂ ਕਰੋਨਾ ਵਾਇਰਸ ਦੀ ਮਾਰ ਤੋਂ ਬਚਣ ਵਾਸਤੇ ਟਰੱਸਟ ਕੋਲੋਂ ਸਿਹਤ ਸੁਰੱਖਿਆ ਨਾਲ ਸਬੰਧਤ ਸਮਾਨ ਦੀ ਮੰਗ ਕੀਤੀ ਗਈ ਸੀ।ਜਿਸ ਤਹਿਤ ਟਰੱਸਟ ਵੱਲੋਂ ਸੀ.ਆਈ.ਐਸ.ਐਫ ਦੇ ਅਸਿਸਟੈਂਟ ਕਮਾਡੈੰਟ ਨੂੰ 200 ਪੀ.ਪੀ.ਈ.ਕਿੱਟਾਂ, ਵੱਖ-ਵੱਖ ਤਰ੍ਹਾਂ ਦਾ 60 ਲੀਟਰ ਸੈਨੇਟਾਇਜ਼ਰ, 1000 ਸਰਜੀਕਲ ਦਸਤਾਨੇ ਅਤੇ 50 ਫ਼ੇਸ ਸ਼ੀਲਡਾਂ ਸੌਂਪੀਆਂ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਟਰੱਸਟ ਵੱਲੋਂ ਮੁੜ ਸੀ.ਆਈ.ਐਸ.ਐਫ ਦਫ਼ਤਰ ਦੀ ਸਹਾਇਕ ਲੇਬਰ ਦੇ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਮੌਜੂਦ ਸੀ.ਆਈ.ਐਸ.ਐਫ ਦੇ ਅਸਿਸਟੈਂਟ ਕਮਾਡੈਂਟ ਵਿਜੈ ਚਕੋਰ ਨੇ ਇਸ ਵੱਡੇ ਉਪਰਾਲੇ ਲਈ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐੱਸ.ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਭੇਜਿਆ ਸਮਾਨ ਏਅਰਪੋਰਟ ਤੇ ਮੂਹਰਲੀ ਕਤਾਰ `ਚ ਆਪਣੀ ਡਿਊਟੀ ਨਿਭਾਅ ਰਹੇ ਸੀ.ਆਈ.ਐਸ.ਐਫ ਦੇ ਜਵਾਨਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਸਹਾਈ ਹੋਵੇਗਾ।
             ਇਸ ਮੌਕੇ ਸੀ.ਆਈ.ਐਸ.ਐਫ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …