Saturday, May 31, 2025
Breaking News

ਕਾਂਗਰਸ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਨੂੰ ਲੈ ਕੇ ਅਕਾਲੀ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ

ਧੂਰੀ, 8 ਅਗਸਤ (ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਦੀ ਅਗਵਾਈ ‘ਚ ਅਕਾਲੀ ਵਰਕਰਾਂ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਾਂਗਰਸ ਸਰਕਾਰ ਖਿਲਾਫ ਗਰੀਬ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਕੱਟੇ ਜਾਣ, ਬੁਢਾਪਾ ਪੈਨਸ਼ਨਾਂ ਅਤੇ ਸ਼ਗੁਨ ਸਕੀਮਾਂ ਦੇ ਲਾਭ ਮਿਲਣ ਵਿੱਚ ਦੇਰੀ ਕਰਨ ਅਤੇ ਐਸ.ਸੀ ਵਿਦਿਆਰਥੀਆਂ ਦੀ ਬਕਾਇਆ ਪਈ ਕਰੋੜਾਂ ਰੁਪਏ ਦੀ ਵਜੀਫਾ ਰਾਸ਼ੀ ਦੇ ਵਿਰੋਧ ਵਿੱਚ ਧਰਨੇ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਗਏ।
ਅੱਜ ਪਿੰਡ ਧੂਰਾ, ਘਨੌਰੀ, ਬਾਲੀਆਂ ਆਦਿ ਵਿਖੇ ਅਕਾਲੀ ਵਰਕਰਾਂ ਵੱਲੋਂ ਲਗਾਏ ਧਰਨਿਆਂ ਨੂੰ ਸੰਬੋਧਨ ਕਰਦਿਆਂ ਹਰੀ ਸਿੰਘ ਨੇ ਦੱਸਿਆ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਅਨੂਸੂਚਿਤ ਜਾਤੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਤਹਿਤ ਕੁੱਲ ਫੰਡਾਂ ਦੀ ਰਕਮ 2681 ਕਰੋੜ ਰੁਪਏ ਸੀ ਜਿਸ ਵਿੱਚੋਂ 2372 ਕਰੋੜ ਰੁਪਏ ਦਾ ਭੁਗਤਾਨ ਵਿਦਿਆਰਥੀਆਂ ਨੂੰ ਕਰ ਦਿੱਤਾ ਗਿਆ ਸੀ ਅਤੇ ਬਾਕੀ ਬਚਦਾ ਕੇਂਦਰ ਸਰਕਾਰ ਦਾ ਹਿੱਸਾ 309 ਕਰੋੜ ਦੀ ਰਾਸ਼ੀ ਵੀ ਮੌਜੂਦਾ ਕਾਂਗਰਸ ਸਰਕਾਰ ਪਾਸ ਆ ਚੁੱਕਾ ਹੈ।ਜਿਸ ਤੋਂ ਸਪੱਸ਼ਟ ਹੈ ਕਿ ਅਕਾਲੀ-ਭਾਜਪਾ ਗੱਠਜੋੜ ਐਸ.ਸੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਚਨਬੱਧ ਸੀ ਅਤੇ ਸਰਕਾਰ ਵੱਲੋਂ ਅਜਿਹੇ ਫੰਡ ਸਮੇਂ ਸਿਰ ਮੁਹੱਈਆ ਕਰਵਾਏ ਜਾਂਦੇ ਰਹੇ ਸਨ। ਪ੍ਰੰਤੂ ਕਾਂਗਰਸ ਸਰਕਾਰ ਵੱਲੋਂ ਐਸ.ਸੀ ਵਿਦਿਆਰਥੀਆਂ ਦੀ ਭਲਾਈ ਲਈ ਵਜੀਫਾ ਰਾਸ਼ੀ ਦਾ ਮਾਮਲਾ ਲੰਮੇਂ ਸਮੇਂ ਤੋਂ ਲਟਕਿਆ ਹੋਇਆ ਹੈ।ਇਸੇ ਤਰਾਂ੍ਹ ਮੌਜੂਦਾ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ ਵੀ ਹਜ਼ਾਰਾਂ ਲਾਭਪਾਤਰੀਆਂ ਦੀਆਂ ਪੈਨਸ਼ਨਾਂ ਕੱਟ ਦਿੱਤੀਆਂ ਗਈਆਂ ਹਨ।ਜਦੋਂਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੈਨਸ਼ਨ ਦੀ ਰਕਮ 500 ਤੋਂ ਵਧਾ ਕੇ 2100 ਰੁਪਏ ਕਰਨ ਦਾ ਵਾਅਦਾ ਕੀਤਾ ਸੀ।ਇਸੇ ਤਰਾਂ੍ਹ ਗਰੀਬ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਕੱਟ ਕੇ ਵੀ ਕਾਂਗਰਸ ਸਰਕਾਰ ਨੇ ਗਰੀਬ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ।ਹਰੀ ਸਿੰਘ ਨੇ ਕਿਹਾ ਕਿ 2022 ਵਿੱਚ ਜੇਕਰ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਐਸ.ਸੀ ਭਾਈਚਾਰੇ ਸਮੇਤ ਹੋਰ ਗਰੀਬ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਪਹਿਲ ਦੇ ਅਧਾਰ ‘ਤੇ ਦਿਵਾਏ ਜਾਣਗੇ ਅਤੇ ਕੱਟੀਆਂ ਹੋਈਆਂ ਪੈਨਸ਼ਨਾਂ ਤੇ ਨੀਲੇ ਕਾਰਡ ਮੁੜ ਬਹਾਲ ਕੀਤੇ ਜਾਣਗੇ।
                ਇਸ ਮੌਕੇ ਧਰਮਿੰਦਰ ਸਿੰਘ ਕੌਲਸੇੜੀ, ਹੰਸ ਰਾਜ ਗਰਗ, ਅਜਮੇਰ ਸਿੰਘ ਘਨੌਰੀ, ਰਣਜੀਤ ਸਿੰਘ ਰੰਧਾਵਾ, ਜੱਥੇਦਾਰ ਰਜਿੰਦਰ ਸਿੰਘ ਕੁੰਭੜਵਾਲ, ਹਾਕਮ ਸਿੰਘ ਢਢੋਗਲ, ਦਵਿੰਦਰ ਸਿੰਘ ਧੂਰਾ, ਨਰੰਜਣ ਸਿੰਘ ਕੁੰਭੜਵਾਲ, ਨਿਰਭੈ ਸਿੰਘ, ਭੁਪਿੰਦਰ ਪਾਲ ਮਿੱਠਾ, ਰੇਸ਼ਮ ਸਿੰਘ, ਸੂਬੇਦਾਰ ਮਨੀ ਸਿੰਘ, ਮਾਸਟਰ ਜਗਤਾਰ ਸਿੰਘ, ਗੋਨਾ ਜਵੰਧਾ ਅਤੇ ਬੀਬੀ ਚਰਨਜੀਤ ਕੌਰ ਬਾਲੀਆਂ ਆਦਿ ਵੀ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …