ਲੌਂਗੋਵਾਲ, 9 ਅਗਸਤ (ਜਗਸੀਰ ਲੌਂਗੋਵਾਲ) – ਸੰਗਰੂਰ ਹਲਕੇ ਦੀ ਦਿੱਖ ਸੰਵਾਰਨ ਅਤੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕਰਨ ਲਈ ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪਹਿਲ ਦੇ ਆਧਾਰ ’ਤੇ ਲੋੜੀਂਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਇਕੱਲੇ ਭਵਾਨੀਗੜ ਸ਼ਹਿਰ ’ਚ ਹੀ ਵਿਕਾਸ ਕਾਰਜ਼ਾਂ ਲਈ 30 ਕਰੋੜ ਤੋਂ ਵਧੇਰੇ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਅਤੇ ਸੰਗਰੂਰ ਹਲਕੇ ਤੋਂ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਕਰਦਿਆਂ ਕਿਹਾ ਕਿ ਜਲਦ ਹੀ ਭਵਾਨੀਗੜ ਦੀ 100 ਫੀਸਦ ਆਬਾਦੀ ਨੂੰ ਪੀਣ ਯੋਗ ਪਾਣੀ ਸ਼ੁੱਧ ਅਤੇ ਸੀਵਰੇਜ਼ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸ਼ਹਿਰ ਦੀ ਹਰ ਗਲੀ ਅਤੇ ਸੜਕ ਨੂੰ ਪੱਕਾ ਕਰਵਾਇਆ ਜਾਵੇਗਾ।ਸਾਰੇ ਸ਼ਹਿਰ ਵਿਚ ਜਲਦ ਹੀ ਸਟਰੀਟ ਲਾਇਟਾਂ ਵੀ ਲਗਵਾਈਆਂ ਜਾਣਗੀਆਂ।ਇਹ ਸਾਰੇ ਕੰਮ 31 ਮਾਰਚ 2021 ਤੋਂ ਪਹਿਲਾਂ ਕਰਵਾਉਣੇ ਯਕੀਨੀ ਬਣਾਏ ਜਾਣਗੇ ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੂਰੇ ਸ਼ਹਿਰ ’ਚ ਪਾਣੀ ਦੀ ਸਪਲਾਈ ਤੇ ਸੀਵਰੇਜ ਪਾਇਪ ਲਾਈਨ ਵਿਛਾਉਣ ਲਈ 30 ਸਤੰਬਰ 2020 ਤੱਕ ਦਾ ਟੀਚਾ ਮਿਥਿਆ ਗਿਆ ਹੈ ਅਤੇ ਜੇਕਰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਹਾਲਾਤ ਕਾਬੂ ਵਿਚ ਰਹੇ ਤਾਂ ਇਸ ਨੂੰ ਹਰ ਹੀਲੇ ਮਿੱਥੇ ਸਮੇਂ ‘ਚ ਪੂਰਾ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਤਕਰੀਬਨ 19 ਕਰੋੜ ਰੁਪਏ ਜਾਰੀ ਕਰਵਾਏ ਗਏ ਹਨ, ਜਿਨਾਂ ’ਚ 15.18 ਕਿਲੋਮੀਟਰ ਲੰਬੀ ਪਾਣੀ ਦੀ ਪਾਇਪਲਾਈਨ ਅਤੇ 31.80 ਕਿਲੋਮੀਟਰ ਲੰਬਾਈ ਵਾਲੀ ਸੀਵਰੇਜ ਲਾਈਨ ਸ਼ਾਮਲ ਹੈ।ਇਸਦੇ ਨਾਲ ਹੀ 48,694 ਵਰਗ ਮੀਟਰ ਰਕਬੇ ’ਤੇ ਇੰਟਰਲਾਕਿੰਗ ਟਾਇਲਾਂ ਲਗਵਾਉਣ ਦਾ ਕੰਮ ਵੀ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ।
ਸਿੰਗਲਾ ਨੇ ਕਿਹਾ ਕਿ ਅਗਲੇ ਪ੍ਰੋਜੈਕਟ ਤਹਿਤ ਵਾਟਰ ਸਪਲਾਈ ਤੇ ਸੀਵਰੇਜ ਲਾਈਨਾਂ ਪਾਏ ਜਾਣ ਵਾਲੇ ਇਲਾਕਿਆਂ ’ਚ ਗਲੀਆਂ ਤੇ ਸੜਕਾਂ ਦੀ 100 ਫੀਸਦ ਮੁਰੰਮਤ ਕਰਵਾਉਣ ਲਈ 11.27 ਕਰੋੜ ਰੁਪਏ ਮਨਜ਼ੂਰ ਕਰਵਾਏ ਜਾ ਚੁੱਕੇ ਹਨ।ਇਸ ਗ੍ਰਾਂਟ ਨਾਲ 1 ਲੱਖ 15 ਹਜ਼ਾਰ 648 ਵਰਗ ਮੀਟਰ ’ਚ ਇੰਟਰਲਾਕਿੰਗ ਟਾਇਲਾਂ ਲਗਵਾਈਆਂ ਜਾਣਗੀਆਂ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media