ਲੌਂਗੋਵਾਲ, 11 ਅਗਸਤ (ਜਗਸੀਰ ਲੌਂਗੋਵਾਲ) – ਜਿੰਦਗੀ ‘ਚ ਅੱਗੇ ਵਧਣ ਲਈ ਹਮੇਸ਼ਾਂ ਲੰਮਾ ਸਫਰ ਤੈਅ ਕਰਨਾ ਪੈਂਦਾ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ
ਡਾਂਸ ਦੀ ਬੀ.ਏ, ਐਮ.ਏ ਕਲਾਸੀਕਲ (ਕੱਥਕ) ਦੀ ਪੜ੍ਹਾਈ ਕਰ ਚੁੱਕੀ ਪਾਇਲ ਗਰਗ ਇਸ ਪੰਧ ‘ਤੇ ਚੱਲਦਿਆਂ ਲੰਮੇ ਸਮੇਂ ਤੋਂ ਸੰਗੀਤ ਦੇ ਖੇਤਰ ਵਿੱਚ ਦਿਨ ਰਾਤ ਮਿਹਨਤ ਕਰ ਰਹੀ ਹੈ।ਆਪਣੀ ਡਾਂਸ ਦੀ ਕਲਾ ਨੂੰ ਅੱਗੇ ਵਧਾਉਣ ਲਈ ਉਹ ਡਾਂਸ ਟੀਚਰ ਵਜੋਂ ਬੱਚਿਆਂ ਨੂੰ ਡਾਂਸ ਦੀ ਸਿਖਲਾਈ ਵੀ ਦੇ ਰਹੀ ਹੈ।ਅਦਾਕਾਰਾ ਪਾਇਲ ਗਰਗ ਨੂੰ ਫਿਲਮਾਂ ਅਤੇ ਗੀਤਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣ ਲਈ ਬਹੁਤ ਛੇਤੀ ਦਰਸ਼ਕਾਂ ਦੇ ਸਨਮੁੱਖ ਹੋਣ ਦੀ ਉਮੀਦ ਹੈ।
ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਫਿਲਮੀ ਖੇਤਰ ‘ਚ ਸਥਾਪਿਤ ਹੋਣ ਦੀ ਸੋਚ ਰੱਖਦੀ ਪਾਇਲ ਗਰਗ ਹੁਣ ਤੱਕ ਅਨੇਕਾਂ ਡਾਂਸ ਮੁਕਾਬਲਿਆਂ ‘ਚ ਅੱਵਲ ਰਹਿ ਕੇ ਸਨਮਾਨ ਹਾਸਲ ਕਰ ਚੁੱਕੀ ਹੈ।ਇਸ ਤੋਂ ਇਲਾਵਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਵੀ ਸਨਮਾਨੀ ਜਾ ਚੁੱਕੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media