Sunday, March 15, 2026

ਬੁੱਧਵਾਰ ਨੂੰ ਜਿਲ੍ਹਾ ਪਠਾਨਕੋਟ ‘ਚ 20 ਹੋਰ ਲੋਕ ਕਰੋਨਾ ਪਾਜ਼ਟਿਵ

ਜਿਲ੍ਹੇ ਵਿੱਚ ਕੁੱਲ 648 ਕਰੋਨਾ ਪਾਜ਼ਟਿਵ, 422 ਲੋਕ ਰਿਕਵਰ, ਐਕਟਿਵ ਕੇਸ 211

ਪਠਾਨਕੋਟ, 12 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ‘ਚ ਬੁੱਧਵਾਰ ਨੂੰ 486 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚ 14 ਲੋਕ ਕਰੋਨਾ ਪਾਜ਼ਟਿਵ ਆਏ ਅਤੇ 472 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਨੈਗੇਟਿਵ ਆਈ, ਇਸ ਤੋਂ ਇਲਾਵਾ 6 ਲੋਕ ਐਂਟੀਜਨ ਟੈਸਟ ਚੋਂ ਕਰੋਨਾ ਪਾਜ਼ਟਿਵ ਆਏ।ਪਿਛਲੀ ਰਾਤ ਇੱਕ ਹੋਰ ਵਿਅਕਤੀ ਦੀ ਇਲਾਜ਼ ਦੋਰਾਨ ਮੋਤ ਹੋ ਗਈ ਇਸ ਤਰ੍ਹਾਂ ਹੁਣ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਹੋਣ ਕਾਰਨ ਮਰਨ ਵਾਲਿਆਂ ਦੀ ਸੰਖਿਆ 15 ਹੋ ਗਈ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਅਗਰ ਅਸੀਂ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਕਰਨਾ ਹੈ ਤਾਂ ਸਾਨੂੰ ਜਾਗਰੁਕ ਹੋਣਾ ਪਵੇਗਾ ਅਤੇ ਇਸ ਕਾਰਜ ਲਈ ਸਾਨੂੰ ਦਿੱਤੀਆਂ ਜਾ ਰਹੀਆਂ ਹਦਾਇਤਾਂ ਮੰਨਣ ਦੀ ਆਦਤ ਪਾਉਂਣੀ ਹੋਵੇਗੀ।
                 ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਬੁੱਧਵਾਰ ਨੂੰ ਕੁੱਲ 648 ਕੇਸ ਕਰੋਨਾ ਪਾਜ਼ਟਿਵ ਦੇ ਹਨ।ਜਿਨ੍ਹਾਂ ਵਿੱਚੋਂ 422 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 211 ਕੇਸ ਕਰੋਨਾ ਪਾਜ਼ਟਿਵ ਐਕਟਿਵ ਹਨ ਅਤੇ ਹੁਣ ਤੱਕ 15 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ 14 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।ਉਨ੍ਹਾਂ ਵਿੱਚੋਂ 3 ਸੁਜਾਨਪੁਰ, 3 ਖਾਨਪੁਰ,1 ਸਿਊਟੀ, 1 ਰਣਜੀਤ ਸਾਗਰ ਡੈਮ ਜੁਗਿਆਲ, 1 ਸਰਨਾ, 1 ਸਰਾਈ ਮੁਹੱਲਾ, 1 ਆਰਮੀ ਹਸਪਤਾਲ, 1 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਅਤੇ ਇਕ ਪਠਾਨਕੋਟ ਨਿਵਾਸੀ ਸ਼ਾਮਲ ਹੈ।ਇਸ ਤੋਂ ਇਲਾਵਾ ਐਂਟੀਜਨ ਟੈਸਟ ਵਿੱਚੋਂ ਕਰੋਨਾ ਪਾਜੀਟਿਵ ਆਏ 6 ਲੋਕ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਅੱਜ ਨਿਰਧਾਰਤ ਸਮੇਂ ਦੋਰਾਨ 12 ਲੋਕਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ ਘਰਾਂ ਲਈ ਰਵਾਨਾ ਕੀਤਾ ਗਿਆ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …