ਲੋਕਾਂ ਨੂੰ ਮਿਲੀ ਇੱਕ ਵਧੀਆ ਸੈਰਗਾਹ- ਡਿਪਟੀ ਕਮਿਸ਼ਨਰ
ਪਠਾਨਕੋਟ, 13 ਅਗਸਤ (ਪੰਜਾਬ ਪੋਸਟ ਬਿਉਰੋ) – ਵਣ ਵਿਭਾਗ ਪਠਾਨਕੋਟ ਵੱਲੋਂ ਨਜਦੀਕ ਸਕੂਲ ਕਰਾਇਸ ਦਾ ਕਿੰਗ ਨਹਿਰ ਦੇ ਕਿਨਾਰੇ ਇੱਕ ਨੇਚਰ ਪਾਰਕ
ਦਾ ਉਦਘਾਟਣ ਕੀਤਾ ਗਿਆ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ ਪਠਾਨਕੋਟ, ਸ੍ਰੀ ਸ੍ਰੀ 1008 ਮਹਾਮੰਡਲੇਸਵਰ ਸਵਾਮੀ ਦਿਵਿਆ ਨੰਦ ਪੂਰੀ ਜੀ ਮਹਾਰਾਜ ਆਦੈਤ ਸਵਰੂਪ ਆਸ਼ਰਮ ਸਾਹਪੁਰਕੰਡੀ ਅਤੇ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।ਸਭ ਤੋਂ ਪਹਿਲਾ ਪਾਰਕ ਦਾ ਉਦਘਾਟਣ ਕੀਤਾ ਗਿਆ ਅਤੇ ਇਸ ਮੋਕੇ ਤੇ ਨਹਿਰ ਦੇ ਕਿਨਾਰੇ ਫੁੱਲਾਂ ਦੇ ਪੋਦੇ ਵੀ ਲਗਾਏ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਇਸ 4 ਕਿਲੋਮੀਟਰ ਲੰਬੀ ਪਾਰਕ ਦਾ ਜੋ ਕਾਰਜ਼ ਅਰੰਭਿਆ ਹੈ ਇੱਕ ਬਹੁਤ ਵਧੀਆ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਇਹ ਲੋਕਾਂ ਲਈ ਇੱਕ ਵਧੀਆ ਨੈਚਰਲ ਪਾਰਕ ਹੈ ਨਹਿਰ ਦੇ ਕਿਨਾਰੇ ਦੇ ਨਾਲ ਨਾਲ ਜੋ ਵਾਕਿੰਗ ਪਵਾਇੰਟ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਮਹਾਮੰਡਲੇਸਵਰ ਸਵਾਮੀ ਦਿਵਿਆ ਨੰਦ ਪੂਰੀ ਜੀ ਮਹਾਰਾਜ ਆਦੈਤ ਸਵਰੂਪ ਆਸ਼ਰਮ ਸਾਹਪੁਰਕੰਡੀ ਵੱਲੋਂ ਵੀ ਪਾਰਕ ਵਿੱਚ ਲੋਕਾਂ ਦੇ ਬੈਠਣ ਦੇ ਲਈ ਸੀਮੇਂਟ ਤੋਂ ਤਿਆਰ ਬੈਂਚ ਲਗਾਏ ਗਏ ਹਨ।ਉਨ੍ਹਾਂ ਦੇ ਵੱਲੋਂ ਕੀਤੇ ਸਹਿਯੋਗ ਲਈ ਜਿਲ੍ਹਾ ਪ੍ਰਸਾਸਨ ਧੰਨਵਾਦ ਕਰਦਾ ਹੈ। ਉਨ੍ਹਾਂ ਕਿਹਾ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਵਣ ਮੰਡਲ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਲਹੋਜੀ ਰੋਡ ਤੇ ਨੇਚਰ ਪਾਰਕ ਬਣਾਇਆ ਹੈ ਅਤੇ ਦੂਸਰਾ ਮਲਿਕਪੁਰ ਵਿਖੇ ਨਹਿਰ ਕਿਨਾਰੇ 7 ਕਿਲੋਮੀਟਰ ਦਾ ਨੇਚਰ ਟਰੈਕ ਬਣਾਇਆ ਸੀ ਅਤੇ ਹੁਣ ਮਲਿਕਪੁਰ ਤੋਂ ਸਰਨਾ ਤੱਕ ਦੇ ਟਰੈਕ ਨੂੰ ਵੀ ਸੈਰਗਾਹ ਬਣਾਇਆ ਜਾਵੇਗਾ।ਵਣ ਮੰਡਲ ਵਿਭਾਗ ਵੱਲੋਂ ਸਿਟੀ ਲਈ 25 ਹਜਾਰ ਪੋਦੇ ਲਗਾਉਣ ਅਤੇ ਜਿਲ੍ਹਾ ਪਠਾਨਕੋਟ ਵਿੱਚ ਕਰੀਬ 5 ਲੱਖ ਪੋਦੇ ਲਗਾਉਂਣ ਦਾ ਉਦੇਸ਼ ਲੈ ਕੇ ਚੱਲੇ ਹਾਂ।
Punjab Post Daily Online Newspaper & Print Media