ਲੌਂਗੋਵਾਲ, 13 ਅਗਸਤ (ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਕਰਜ਼ਾ ਮੁਆਫ਼ ਕਰਵਾਉਣ, ਮਗਨਰੇਗਾ ਅਤੇ ਰਾਸ਼ਨ ਕਾਰਡਾਂ
ਵਿਚੋਂ ਕੱਟੇ ਨਾਮ ਬਹਾਲ ਕਰਵਾਉਣ ਲਈ ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਤਹਿਸੀਲ ਪੱਧਰ ‘ਤੇ ਦਿੱਤੇ ਜਾਣ ਵਾਲੇ ਧਰਨਿਆਂ ਤਹਿਤ 17 ਅਗਸਤ ਨੂੰ ਐਸ.ਡੀ.ਐਮ ਦਫ਼ਤਰ ਸੁਨਾਮ ਦੇ ਕੀਤੇ ਜਾ ਰਹੇ ਘਿਰਾਓ ਦੀ ਤਿਆਰੀ ਵਜੋਂ ਪਿੰਡ ਸ਼ੇਰੋਂ ਵਿਖੇ ਰੈਲੀ ਕੀਤੀ ਗਈ ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਾਕਡਾਉਨ ਦੀ ਹਾਲਤ ਦੇ ਚੱਲਦਿਆਂ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ 31 ਅਗਸਤ ਤੱਕ ਕਿਸ਼ਤਾਂ ਨਾ ਭਰਵਾਉਣ ਅਤੇ ਨਾ ਹੀ ਜੁਰਮਾਨਾ ਵਸੂਲਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।ਉਨਾਂ ਕਿਹਾ ਕਿ ਆਰਥਿਕ ਤੌਰ ‘ਤੇ ਬੇਹੱਦ ਮਾੜੀ ਹਾਲਤ ਵਿਚੋਂ ਗੁਜ਼ਰ ਰਹੇ ਲੋਕਾਂ ਅਤੇ ਔਰਤਾਂ ਦੇ ਸਾਰੇ ਕਰਜ਼ੇ ਪੰਜਾਬ ਸਰਕਾਰ ਵਲੋਂ ਬਿਨਾਂ ਸ਼ਰਤ ਮਾਫ ਕੀਤੇ ਜਾਣ।
ਪਿੰਡ ਦੇ ਆਗੂਆਂ ਗੁਰਮੇਲ ਸਿੰਘ, ਸਾਗਰ ਸਿੰਘ, ਤਰਸੇਮ ਸਿੰਘ, ਕਾਕਾ ਸਿੰਘ, ਧਰਮਪ੍ਰੀਤ ਸਿੰਘ ਨੇ ਕਿਹਾ ਕਿ ਮਗਨਰੇਗਾ ਕਾਮਿਆਂ ਨਾਲ ਕੰਮਕਾਰ ਸਬੰਧੀ ਵਿਤਕਰੇਬਾਜੀ ਹੋ ਰਹੀ ਹੈ, ਨਾ ਹੀ ਨਵੇਂ ਜਾਬ ਕਾਰਡ ਬਣਾਏ ਜਾ ਰਹੇ ਹਨ ਤੇ ਨਾ ਹੀ ਸਰਕਾਰੀ ਸਹੂਲਤਾਂ ਤਹਿਤ ਖਾਤਿਆਂ ਵਿੱਚ ਰਕਮ ਪਾਈ ਜਾ ਰਹੀ ਹੈ।ਇਸੇ ਤਰ੍ਹਾਂ ਰਾਸ਼ਨ ਕਾਰਡਾਂ ਵਿਚੋਂ ਨਾਮ ਕੱਟੇ ਜਾ ਰਹੇ ਹਨ, ਲਾਕਡਾਉਨ ਦੇ ਬਹਾਨੇ ਹੇਠ ਜਨਤਕ ਇਕੱਠਾਂ ‘ਤੇ ਵੀ ਪੰਜਾਬ ਸਰਕਾਰ ਦੁਆਰਾ ਪਾਬੰਦੀ ਲਾਈ ਗਈ ਹੈ।ਜਿਸ ਨੂੰ ਲੋਕ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media