Thursday, September 17, 2026

‘ਸਾਫ਼ਟਵੇਅਰ ਡਿਵੈਲਪਮੈਂਟ ਲਈ ਅਜਾਈਲ ਮੈਥਡੋਲੋਜੀ’ ਬਾਰੇ ਇੰਟਰੈਕਟਿਵ ਸੈਸ਼ਨ ਕਰਵਾਇਆ

ਬਠਿੰਡਾ, 13 ਅਗਸਤ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਂਮਾਰੀ ਦੌਰਾਨ ਤਕਨੀਕ ਦੀ ਦੌੜ ਦਾ ਮੁਕਾਬਲਾ ਕਰਨ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਕੋਡਮਾਸਟਰਜ਼ ਕਲੱਬ ਵੱਲੋਂ ਬੀ.ਟੈਕ. (ਸੀ.ਐਸ.ਈ/ਆਈ.ਟੀ) ਦੇ ਵਿਦਿਆਰਥੀਆਂ ਲਈ ‘ਸਾਫ਼ਟਵੇਅਰ ਡਿਵੈਲਪਮੈਂਟ ਲਈ ਅਜਾਈਲ ਮੈਥਡੋਲੋਜੀ’ ਬਾਰੇ ਇੱਕ ਦਿਲਚਸਪ ਗੱਲਬਾਤ ਆਨਲਾਈਨ ਕਰਵਾਈ ਗਈ।ਇਸ ਸੈਸ਼ਨ ਵਿੱਚ ਇਨਫੋਸਿਸ ਚੰਡੀਗੜ੍ਹ ਦੇ ਸੀਨੀਅਰ ਤਕਨੀਕੀ ਵਿਸ਼ਲੇਸ਼ਕ ਪ੍ਰਤੀਕ ਸਿੰਘ ਜੱਸਲ ਨੇ ਮਾਹਿਰ ਵਜੋਂ ਸ਼ਿਰਕਤ ਕੀਤੀ।ਉਨਾਂ ਕੋਲ ਚੰਗਾ ਕਾਰਪੋਰੇਟ ਅਨੁਭਵ ਹੈ ਅਤੇ ਨਾਲ ਹੀ ਉਹ ਟਰੇਨਰ ਵਜੋਂ 2014 ਤੋਂ ਅਜਾਈਲ ਮੈਥਡੋਲੋਜੀ ’ਤੇ ਟੀਮ ਨੂੰ ਸੇਧ ਦੇ ਰਹੇ ਹਨ। ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੀ ਸਹਾਇਕ ਪੋ੍ਰੋਫੈਸਰ ਅਤੇ ਈਵੈਂਟ ਕੋਆਰਡੀਨੇਟਰ ਇੰਜ. ਰਮਨਦੀਪ ਚਾਹਲ ਨੇ ਮਾਹਿਰ ਮਹਿਮਾਨ ਦਾ ਸਵਾਗਤ ਕੀਤਾ ਤੇ ਉਨ੍ਹਾਂ ਦੀ ਹਾਜ਼ਰੀਨ ਨਾਲ ਜਾਣ-ਪਛਾਣ ਵੀ ਕਰਵਾਈ।
                   ਮੁੱਖ ਬੁਲਾਰੇ ਪ੍ਰਤੀਕ ਜੱਸਲ ਨੇ ਵੱਖ-ਵੱਖ ਪ੍ਰੋਜੈਕਟਾਂ ‘ਤੇ ਕੰਮ ਕਰਨ ਦੇ ਆਪਣੇ ਵਡਮੁੱਲੇ ਤਜ਼ਰਬੇ ਸਾਂਝੇ ਕਰਦਿਆਂ ਸਮੁੱਚਾ ਸੈਸ਼ਨ ਮਾਈਕਰੋਸਾਫ਼ਟ ਟੀਮ ਰਾਹੀਂ ਸੁਚਾਰੂ ਢੰਗ ਨਾਲ ਆਨਲਾਈਨ ਚਲਾਇਆ ਗਿਆ।ਇਹ ਸੈਸ਼ਨ ਅਜਾਈਲ ਮੈਥਡੋਲੋਜੀ (ਫ਼ੁਰਤੀਲੇ ਢੰਗਾਂ) ਬਾਰੇ ਨਵੀਆਂ ਤਕਨੀਕਾਂ ਸਿੱਖਣ ਦਾ ਵਧੀਆ ਸਰੋਤ ਸੀ, ਕਿਉਂਕਿ ਮਾਹਿਰ ਇਸ ਸਮੇਂ ਇਨਫੋਸਿਸ ਚੰਡੀਗੜ੍ਹ ਵਿਖੇ ਸਕ੍ਰਾਮ ਟੈਕਨਾਲੋਜੀ ’ਤੇ ਕੰਮ ਕਰ ਰਿਹਾ ਹੈ।ਸਾਰੇ ਭਾਗੀਦਾਰਾਂ ਨੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਕੋਡ ਮਾਸਟਰਜ਼ ਕਲੱਬ ਵਲੋਂ ਕਰਵਾਏ ਇਸ ਸੈਸ਼ਨ ਦਾ ਭਰਪੂਰ ਲਾਭ ਲਿਆ।
                   ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਵਾਈਸ ਪ੍ਰਿੰਸੀਪਲ ਡਾ. ਜਯੋਤੀ ਬਾਂਸਲ, ਡੀਨ ਟਰੇਨਿੰਗ ਐਂਡ ਪਲੇਸਮੈਂਟ ਇੰਜ. ਅਜੈ ਸਿਡਾਨਾ ਤੋਂ ਇਲਾਵਾ ਸੀ.ਐਸ.ਈ/ਆਈ.ਟੀ ਵਿਭਾਗ ਦੇ ਮੁਖੀ ਇੰਜ. ਹਰਦੀਪ ਸਿੰਘ ਅਤੇ ਫੈਕਲਟੀ ਮੈਂਬਰਾਂ ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਇਸ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ।ਬੀ.ਐਫ.ਜੀ.ਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਗੋਇਲ ਨੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਅਤੇ ਕੋਡਮਾਸਟਰਜ਼ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …