Monday, March 30, 2026

ਐਂਟੀ ਕੁਰੱਪਸ਼ਨ ਸੁਸਾਇਟੀ ਵਲੋਂ ਕੋਰੋਨਾ ਮਹਾਂਮਾਰੀ ਖਿਲਾਫ ਲੜਣ ਵਾਲੇ ਯੋਧਿਆਂ ਦਾ ਸਨਮਾਨ

ਧੂਰੀ, 16 ਅਗਸਤ (ਪ੍ਰਵੀਨ ਗਰਗ) – ਐਂਟੀ ਕੁਰੱਪਸ਼ਨ ਸੁਸਾਇਟੀ ਵੱਲੋਂ ਆਜ਼ਾਦੀ ਦਿਵਸ ਸਮਾਰੋਹ ‘ਤੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖਿਮ ਵਿੱਚ ਪਾ

ਕੇ ਡਿਊਟੀ ਨਿਭਾਉਣ ਯੋਧਿਆਂ ਦੇ ਨਾਲ-ਨਾਲ ਵਿੱਦਿਅਕ ਖੇਤਰਾਂ ਵਿੱਚ ਮੱਲ੍ਹਾਂ ਮਾਰਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਜਿੰਨਾਂ ਵਿੱਚ ਲਤੀਫ ਅਹਿਮਦ ਐਸ.ਡੀ.ਐਮ ਧੂਰੀ, ਦਰਸ਼ਨ ਸਿੰਘ ਐਸ.ਐਚ.ਓ ਥਾਣਾ ਸਿਟੀ ਧੂਰੀ, ਮੇਜਰ ਸਿੰਘ ਐਸ.ਐਚ.ਓ ਥਾਣਾ ਸਦਰ ਧੂਰੀ, ਹਰੀ ਸਿੰਘ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ), ਸੰਦੀਪ ਸਿੰਗਲਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਡਾ. ਅਨਵਰ ਭਸੌੜ ਆਗੂ ਆਮ ਆਦਮੀ ਪਾਰਟੀ, ਸਟੈਪ ਆਨ ਸੋਸਾਇਟੀ ਧੂਰੀ, ਮਾਲਵਾ ਪਰਿਵਰਤਨ ਧੂਰੀ, ਸਤਿੰਦਰ ਸਿੰਘ ਚੱਠਾ, ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੀ ਬੀਬੀ ਰੁਪਿੰਦਰ ਕੌਰ, ਜ਼ਿਲਾ੍ਹ ਸੰਗਰੂਰ-ਬਰਨਾਲਾ ਦੀ ਬਾਰ੍ਹਵੀਂ ਦੀ ਟਾਪਰ ਹਿਮਾਂਸ਼ੀ ਵਧਵਾ ਆਦਿ ਨੂੰ ਸਨਮਾਨਿਤ ਕਰਦਿਆਂ ਸਨਮਾਨ ਪੱਤਰ ਭੇਂਟ ਕੀਤੇ ਗਏ।
               ਇਸ ਮੌਕੇ ਸੁਖਵਿੰਦਰ ਸਿੰਘ ਪਲਾਹੇ, ਨਰੇਸ਼ ਅੱਤਰੀ, ਸੁਨੀਲ ਕੁਮਾਰ, ਸੁਰਿੰਦਰ ਕੁਮਾਰ ਅਤੇ ਰਵੀ ਸ਼ਰਮਾ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …