Tuesday, March 31, 2026

ਨਹਿਰੂ ਯੁਵਾ ਕੇਂਦਰ ਨੇ ਚਲਾਇਆ ਸਫਾਈ ਅਭਿਆਨ

ਕਪੂਰਥਲਾ, 15 ਅਗਸਤ (ਪੰਜਾਬ ਪੋਸਟ ਬਿਊਰੋ) – ਨਹਿਰੂ ਯੁਵਾ ਕੇਂਦਰ ਦੀ ਜਿਲ੍ਹਾ ਕੋਆਰਡੀਨੇਟਰ ਸਵਾਤੀ ਕੁਮਾਰ ਦੀ ਅਗਵਾਈ ਹੇਠ ਜਿਲ੍ਹਾ ਕਪੂਰਥਲਾ ਵਿਖੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਤਹਿਤ ਜਿਥੇ ਪਿੰਡਾਂ ਵਿਚ ਲੋਕਾਂ ਨੂੰ ਸਫਾਈ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਜਾਵੇਗਾ, ਉਥੇ ਹੀ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵਲੋਂ ਪੀਣ ਵਾਲੇ ਪਾਣ ਦੀ ਸਾਂਭ ਸੰਭਾਲ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
                ਉਨ੍ਹਾਂ ਦੱਸਿਆ ਕਿ ਕੌਮੀ ਯੁਵਾ ਸੰਯੋਜਕ ਸੌਰਵ, ਇੰਚਾਰਜ਼ ਫਗਵਾੜਾ ਬਲਾਕ ਨੇ ਯੂਥ ਕਲੱਬਾਂ ਦੇ ਨੌਜਵਾਨਾਂ ਨਾਲ ਮਿਲ ਕੇ ਬਾਬਾ ਗੜੀਆ ਮੈਦਾਨ ਵਿਚ ਸਫਾਈ ਦੀ ਮੁਹਿੰਮ ਚਲਾਈ।ਪਿੰਡ ਸ਼ੇਖੂਪੁਰ ਵਿਖੇ ਕੌਮੀ ਸੇਵਕ ਹਿਮਾਨੀ ਤੇ ਹਰਪ੍ਰੀਤ ਕੌਰ ਨੇ ਸਵੱਛਤਾ ਸਬੰਧੀ ਲਿਖਤੀ ਸੰਦੇਸ਼ ਦਿੱਤਾ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕਰੋਨਾ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …