ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ 35 ਬੱਚਿਆਂ ਨੇ ਲਾਈ
ਕਪੂਰਥਲਾ, 18 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ
ਦੀਪਤੀ ਉੱਪਲ ਦੀ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵੱਲੋ ਸਰਕਾਰੀ ਨੌਕਰੀ ਦੀ ਤਿਆਰੀ ਲਈ ਬੈਕਿੰਗ (ਕਲੈਰੀਕਲ, ਪੀ.ਓ) ਸੰਬੰਧੀ ਬੈਚ ਦੀ ਸ਼ੁਰੂਆਤ ਕੀਤੀ ਗਈ।ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਇਸ ਬੈਚ ਵਿੱਚ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ 35 ਬੱਚਿਆਂ ਨੇ ਰਜਿਸਟ੍ਰੇਸ਼ਨ ਓਰੀਐਨਟੇਸ਼ਨ ਕਲਾਸ ਵਿੱਚ ਸ਼ਿਰਕਤ ਕੀਤੀ।ਕ੍ਰਿਸ਼ਨਾ ਸੰਸਥਾ ਤੋਂ ਅਰੁਣ ਜੋਸ਼ੀ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਭਜੋਤ ਸੀਨੀਅਰ ਫਕੈਲਟੀ ਟੀਚਰ ਨੇ ਬੱਚਿਆਂ ਨੂੰ ਆਈ.ਬੀ.ਪੀ.ਐਸ ਪ੍ਰੀਖਿਆ, ਇਸ ਦੇ ਸਿਲੇਬਲ ਕੋਰਸ ਅਤੇ ਟੈਸਟਾਂ ਬਾਰੇ ਦੱਸਿਆ।
ਇਸ ਮੌਕੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਵੀ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ, ਉਹਨਾਂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਵਿਦੇਸ਼ ਜਾਣ ਤੋ ਗੁਰੇਜ਼ ਕਰਨ ਅਤੇ ਸਰਕਾਰੀ ਨੌਕਰੀਆਂ ਲਈ ਪੂਰੇ ਉਤਸ਼ਾਹ ਅਤੇ ਤਨ ਮਨ ਨਾਲ ਤਿਆਰੀ ਕਰਨ।
ਅੰਤ ਵਿੱਚ ਇੱਕ ਸਵਾਲ-ਜੁਆਬ ਦਾ ਸ਼ੈਸ਼ਨ ਵੀ ਰੱਖਿਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਕੁੱਝ ਸਵਾਲ ਵੀ ਪੁੱਛੇ।
Punjab Post Daily Online Newspaper & Print Media