ਲੌਂਗੋਵਾਲ, 19 ਅਗਸਤ (ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਤੇ ਦਰਵੇਸ਼ ਸਿਆਸਤਦਾਨ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ
ਦੀ 35 ਵੀਂ ਬਰਸੀ 20 ਅਗਸਤ ਨੂੰ ਮਨਾਈ ਜਾਵੇਗੀ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਅਕਾਲੀ ਦਲ (ਬ) ਵਲੋਂ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ।ਕੋਰੋਨਾ ਦੇ ਚੱਲਦਿਆਂ ਇਸ ਵਾਰ ਸੰਤ ਜੀ ਦੀ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਸੰਖੇਪ ਰੂਪ ‘ਚ ਹੋਵੇਗਾ ਅਤੇ 20 ਅਗਸਤ ਨੂੰ ਹੋਣ ਵਾਲੀ ਰਾਜਸੀ ਕਾਨਫਰੰਸ ਕੈਂਸਲ ਕਰ ਕਰ ਦਿੱਤੀ ਗਈ ਹੈ।
ਇਸ ਮੌਕੇ ਪੰਥਕ ਸ਼ਖ਼ਸੀਅਤ ਬਾਬਾ ਅਮਰੀਕ ਸਿੰਘ ਜੀ ਡੇਰਾ ਕਾਰ ਸੇਵਾ ਪਟਿਆਲਾ, ਜਥੇਦਾਰ ਉਦੈ ਸਿੰਘ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਬਾਬਾ ਹਰਭਿੰਦਰ ਸਿੰਘ ਭਿੰਦਾ ਆਲਮਗੀਰ ਸਾਹਿਬ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media