ਲੌਂਗੋਵਾਲ, 19 ਅਗਸਤ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਅੰਜੂ
ਸਿੰਗਲਾਦੀ ਅਗਵਾਈ ਹੇਠ ਕਮਿਊਨਟੀ ਹੈਲਥ ਸੈਂਟਰ ਲੌਂਗੋਵਾਲ ਵਲੋਂ ਪਿੰਡ ਝਾੜੋਂ ਵਿਖੇ ਲਗਾਏ ਗਏ ਵਿਸ਼ੇਸ ਕੈਂਪ ਵਿਚ ਕੋਵਿਡ-19 ਟੈਸਟ ਲਈ 40 ਸੈਂਪਲ ਲਏ ਗਏ।
ਐਸ.ਐਮ.ਓ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਦੁਕਾਨਦਾਰ, ਆਰ.ਐਮ.ਪੀ ਆਦਿ ਰੋਜ਼ਮਰਾ ਵਿੱਚ ਬਹੁ ਗਿਣਤੀ ਲੋਕਾਂ ਦੇ ਸੰਪਰਕ ਵਿਚ ਆਉਂਦੇ ਹਨ।ਇਸ ਲਈ ਇਹਨਾਂ ਦਾ ਕੋਵਿਡ-19 ਟੈਸਟ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਇਹਨਾਂ ਦੇ ਸੰਕਰਤਮਕ ਹੋਣ ਤੇ ਸਮਾਜ ਵਿਚ ਕਰੋਨਾ ਫੈਲਣ ਦਾ ਖ਼ਤਰਾ ਕਿਤੇ ਵਧੇਰੇ ਹੋ ਜਾਂਦਾ ਹੈ।ਇਸ ਮੰਤਵ ਲਈ ਕਮਿਊਨਿਟੀ ਹੈਲਥ ਸੈਂਟਰ ਲੌਂਗੋਵਾਲ ਦੇ ਫੀਲਡ ਸਟਾਫ਼ ਵਲੋਂ ਪੰਚਾਇਤਾਂ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਲੋਕਾਂ, ਖਾਸ ਕਰਕੇ ਦੁਕਾਨਦਾਰਾਂ, ਆਰ.ਐਮ.ਪੀ ਤੇ ਦੋਧੀਆਂ ਨੂੰ ਟੈਸਟ ਕਰਾਉਣ ਲਈ ਮੋਟੀਵੇਟ ਕਰਕੇ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ।ਉਹਨਾਂ ਕਿਹਾ ਕਿ ਝਾੜੋਂ ਵਿਖੇ 40 ਵਿਅਕਤੀਆਂ ਵਲੋਂ ਟੈਸਟ ਕਰਾਉਣ ਵੱਲ ਅਹਿਦ ਕਰਨਾ ਬਹੁਤ ਚੰਗਾ ਸੰਕੇਤ ਹੈ।
ਡਾ. ਸਿੰਗਲਾ ਵਲੋਂ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਘਰੋਂ ਬਾਹਰ ਨਿਕਲਣ ਸਮੇਂ ਲਾਜ਼ਮੀ ਤੌਰ `ਤੇ ਮਾਸਕ ਪਹਿਨਿਆ ਜਾਵੇ ਅਤੇ ਵਾਰ-ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।ਇਸ ਮੌਕੇ ਡਾ. ਨਿਹਾਰਿਕਾ, ਸੀ.ਐਚ.ਓ ਕੁਲਦੀਪ ਕੌਰ, ਐਸ.ਆਈ ਚੰਦਰ ਭਾਨ, ਹੈਲਥ ਵਰਕਰ ਰਾਕੇਸ਼ ਕੁਮਾਰ, ਏ.ਐਨ.ਐਮ ਕਮਲੇਸ਼ ਕੌਰ ਅਤੇ ਰਮਲਾ ਰਾਣੀ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media