ਅੰਮ੍ਰਿਤਸਰ, 22 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ‘ਚ ਨਵੇ ਸੈਸ਼ਨ 2020-2021 ਲਈ ਜਾਰੀ ਦਾਖਲੇ ਵਾਸਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਨੇ ਦੱਸਿਆ ਕਿ ਤੀਜੇ ਅਤੇ ਪੰਜਵੇਂ ਸਮੈਸਟਰ ਲਈ ਬਿਨਾ ਲੇਟ ਫੀਸ ਤੋਂ ਦਾਖਲਾ ਮਿਤੀ 25 ਅਗਸਤ 2020 ਹੈ।ਪਹਿਲੇ ਸਮੈਸਟਰ ਲਈ ਬਿਨਾ ਲੇਟ ਫੀਸ ਤੋਂ ਦਾਖਲਾ ਮਿਤੀ 17 ਸਤੰਬਰ 2020 ਹੈ।ਮੌਜੂਦਾ ਮਹਾਮਾਰੀ ਤੋਂ ਬਚਾਉ ਲਈ ਕਾਲਜ ‘ਚ ਜਰੂਰੀ ਇੰਤਜ਼ਾਮ ਕੀਤੇ ਗਏ ਹਨ। ਸੈਨੀਟਾਈਜੇਸ਼ਨ ਅਤੇ ਸੋਸ਼ਲ ਡਿਸਟੈਸਿੰਗ ਦੀ ਪਾਲਣਾ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕਾਲਜ ਵਿੱਚ ਆਨਲਾਇਨ ਕਲਾਸਾਂ ਦਾ ਪੂਰਾ ਪ੍ਰਬੰਧ ਹੈ ਅਤੇ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਨਾਲ ਸੰਬੰਧਿਤ ਅੰਡਰਗਰੈਜੂਏਟ ਤੋਂ ਇਲਾਵਾ ਵੋਕੇਸ਼ਨਲ ਡਿਗਰੀ ਕੋਰਸ ਅਤੇ ਪੀ.ਜੀ.ਡੀ.ਸੀ.ਏ ਦੇ ਕੋਰਸ ਵੀ ਹਨ।ਪੋਸਟ ਗਰੈਜੂਏਟ ਕੋਰਸਾਂ ਵਿੱਚ ਐਮ.ਐਸ.ਸੀ ਮੈਥਸ ਅਤੇ ਐਮ.ਕਾਮ ਵੀ ਹਨ।
ਉਨ੍ਹਾਂ ਦੱਸਿਆ ਕਿ ਕਾਲਜ ਦੀ ਫੀਸ ਲਗਭਗ ਸਰਕਾਰੀ ਕਾਲਜਾਂ ਅਨੁਸਾਰ ਹੈ।ਜਿਹੜੀ ਹਰੇਕ ਵਰਗ ਦੀ ਪਹੁੰਚ ਵਿੱਚ ਹੈ।ਇਹ ਸ਼ਹਿਰ ਵਿੱਚ ਇਕੱਲਾ ਯੂਨੀਵਰਸਿਟੀ ਦਾ ਕਾਂਸਟੀਚੂਐਂਟ ਕਾਲਜ ਹੈ।ਜਿਸ ਦਾ ਪ੍ਰਬੰਧ ਸਿੱਧਾ ਯੂਨੀਵਰਸਿਟੀ ਅਧੀਨ ਹੈ।ਉਨ੍ਹਾਂ ਕਿਹਾ ਕਿ ਵਿੱਚ ਸਭਿਆਚਾਰਕ, ਅਕਾਦਮਿਕ ਅਤੇ ਹੋਰ ਸਮਾਜਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਦਿਸ਼ਾ ਮਿਲਦੀ ਹੈ।
Check Also
ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …
Punjab Post Daily Online Newspaper & Print Media