ਲੌਂਗੋਵਾਲ, 23 ਅਗਸਤ (ਜਗਸੀਰ ਲੌਂਗੋਵਾਲ) – ਰਿਫਿਊਜੀ ਭਾਈਚਾਰੇ ਨੂੰ ਅਪਸ਼ਬਦ ਅਤੇ ਮੰਦਾ ਬੋਲਣ ਦੇ ਨਾਲ-ਨਾਲ ਨਜਾਇਜ਼ ਸ਼ਰਾਬ ਵੇਚਣ ਸਬੰਧੀ ਥਾਣਾ
ਲੌਂਗੋਵਾਲ ਦੀ ਪੁਲਿਸ ਵਲੋਂ ਦਰਜ਼ ਕੀਤੇ ਗਏ ਮਾਮਲਿਆਂ ਤੋਂ ਬਾਅਦ ਵਿਵਾਦਾਂ ਤੋਂ ਬਾਅਦ ਪੁਲਿਸ ਵਿਭਾਗ ਦੇ ਅਧਿਕਾਰੀਆ ਵਲੋਂ ਅੱਜ ਥਾਣਾ ਲੌਂਗੋਵਾਲ ਦੇ ਐਸ.ਐਚ.ਓ ਦੀ ਕਰ ਦਿੱਤੀ ਗਈ ਹੈ।ਇਸ ਬਦਲੀ ਨੂੰ ਉਕਤ ਭਾਈਚਾਰੇ ਅਤੇ ਕਿਸਾਨ ਜਥੇਬੰਦੀਆਂ ਨੇ ਆਪਣੀ ਪਹਿਲੀ ਜਿੱਤ ਦੱਸਦਿਆਂ ਹੋਰ ਮੰਗਾਂ ਦੀ ਪੂਰਤੀ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਥਾਣਾ ਲੌਂਗੋਵਾਲ ਵਿਖੇ ਪਿਛਲੇ ਲੰਬੇ ਸਮੇਂ ਤਾਇਨਾਤ ਸਹਾਇਕ ਥਾਣੇਦਾਰ ਐਸ.ਐਚ.ਓ ਬਲਵੰਤ ਸਿੰਘ ਦੀ ਲੌਂਗੋਵਾਲ ਤੋਂ ਬਦਲ ਕੇ ਮਲੇਰਕੋਟਲਾ ਭੇਜ਼ੇ ਜਾਣ ਦੇ ਹੁਕਮਾਂ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਰਿਫਿਊਜੀ ਭਾਈਚਾਰੇ ਅਤੇ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਅਪਣੀ ਅੰਸ਼ਕ ਜਿੱਤ ਕਿਹਾ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਭਜਨ ਸਿੰਘ ਨੇ ਦੱਸਿਆ ਕਿ ਲੰਘੀ 3 ਅਗਸਤ ਨੂੰ ਥਾਣਾ ਲੌਂਗੋਵਾਲ ਦੀ ਪੁਲਿਸ ਨੇ ਪਿੰਡ ਢੱਡਰੀਆਂ, ਰੱਤੋਕੇ, ਸਾਹੋਕੇ ਅਤੇ ਤੱਕੀਪੁਰ ਵਿੱਚ ਛਾਪੇਮਾਰੀ ਕਰਕੇ ਕੁੱਝ ਲੋਕਾਂ ਪਾਸੋਂ ਸ਼ਰਾਬ ਅਤੇ ਲਾਹਣ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਸੀ।ਪੁਲੀਸ ਦੀ ਇਸ ਕਾਰਵਾਈ ਤਹਿਤ ਕੁੱਝ ਲੋਕਾਂ ‘ਤੇ ਝੂਠੇ ਪਰਚੇ ਵੀ ਦਰਜ਼ ਕਰ ਦਿੱਤੇ ਗਏ ਸਨ।ਜਦੋ ਇਨਾਂ ਪਿੰਡਾਂ ਦੇ ਕੁੱਝ ਮੋਹਤਬਰ ਵਿਅਕਤੀ ਲੌਂਗੋਵਾਲ ਦੇ ਥਾਣੇ ਗਏ ਤਾਂ ਐਸ.ਐਚ.ਓ ਬਲਵੰਤ ਸਿੰਘ ਨੇ ਉਨਾਂ ਦੇ ਰਿਫਿਊਜੀ ਭਾਈਚਾਰੇ ਅਤੇ ਉਨਾਂ ਦੇ ਦਾਦੇ ਪੜਦਾਦਿਆਂ ਬਾਰੇ ਅਪਸ਼ਬਦ ਵਰਤੇ ਤੇ ਉਨਾਂ ਨੂੰ ਮੰਦਾ ਬੋਲਿਆ ਸੀ।ਜਿਸ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿਛਲੀ 8 ਅਗਸਤ ਤੋਂ ਇਨਾਂ ਪਿੰਡਾਂ ਦੇ ਲੋਕ ਸੰਘਰਸ਼ ਕਰ ਰਹੇ ਹਨ।ਜਿਸ ਕਰਕੇ ਬੀਤੀ ਰਾਤ ਐਸ.ਐਚ.ਓ ਲੌਂਗੋਵਾਲ ਦੀ ਬਦਲੀ ਮਾਲੇਰਕੋਟਲਾ ਸਿਟੀ-2 ਕਰ ਦਿੱਤੀ ਗਈ ਹੈ।
ਉਕਤ ਆਗੂਆਂ ਨੇ ਕਿਹਾ ਕਿ ਜਦ ਤੱਕ ਐਸ.ਐਚ.ਓ ਵਿਰੁੱਧ ਕਾਰਵਾਈ ਅਤੇ ਪੀੜਤ ਲੋਕਾਂ ਖਿਲਾਫ ਦਰਜ਼ ਕੀਤੇ ਨਾਜਾਇਜ਼ ਪਰਚੇ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇੇਗਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media