ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿੰਘ) – ਮਾਰਕਫੈਡ ਵਲੋਂ ਕੈਟਲ ਫੀਡ ‘ਤੇ ਕੂਪਨ ਸਕੀਮ ਸ਼ੁਰੂ ਕੀਤੀ ਗਈ ਹੈ।ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ
ਮਾਰਕਫੈਡ ਕੈਟਲ ਫੀਡ ਦੀਆਂ ਬੋਰੀਆਂ ਵਿੱਚ ਕੂਪਨ ਪਾਏ ਗਏ ਹਨ।ਜਿਨ੍ਹਾਂ ਦਾ ਲੱਕੀ ਡਰਾਅ 6 ਨਵੰਬਰ 2020 ਨੂੰ ਮਾਰਕਫੈਡ ਕੈਟਲ ਪਲਾਂਟ ਕਪੂਰਥਲਾ ਵਿਖੇ ਕੱਢਿਆ ਜਾਵੇਗਾ।ਇਨ੍ਹਾਂ ਵਿੱਚ ਇਨਫੀਲਡ ਮੋਟਰਸਾਈਕਲ, ਹੀਰੋ ਹਾਂਡਾ ਮੋਟਰਸਾਈਕਲ, ਐਕਟਿਵਾ, ਫ਼ਰਿਜ਼, ਐਲ.ਈ.ਡੀ ਟੀ.ਵੀ, ਸਾਈਕਲ ਅਤੇ ਹੋਰ ਬਹੁਤ ਸਾਰੇ ਇਨਾਮ ਰੱਖੇ ਗਏ ਹਨ।ਉਨਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਪਸ਼ੂਆਂ ਨੂੰ ਤੰਦਰੁਸਤ ਰੱਖਣ ਲਈ ਮਾਰਕਫੈਡ ਕੈਟਲਫੀਡ ਵਰਤੋਂ ਕਰਨ ਦੇ ਨਾਲ ਇਨਾਮ ਹੱਕਦਾਰ ਵੀ ਬਣਨ।ਉਨ੍ਹਾਂ ਦੇ ਨਾਲ ਜਗਦੀਸ਼ ਸਿੰਘ ਐਫ.ਐਸ.ਓ ਅਤੇ ਬਰਾਂਚ ਮੈਨੇਜਰ ਮਾਰਕਫੈਡ ਅੰਮ੍ਰਿਤਸਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media