Wednesday, October 7, 2026

ਡਾ· ਗੁਰਦਾਸ ਸਿੰਘ ਸੇਖੋਂ ਜਿਲ੍ਹਾ ਪ੍ਰਧਾਨ ਅਤੇ ਡਾ· ਸੀਮਾ ਜੇਤਲੀ ਜਿਲ੍ਹਾ ਸਕੱਤਰ ਬਣੇ

ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਚੋਣਾਂ –
ਡਾ· ਬੀ·ਬੀ ਯਾਦਵ ਬਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਏਰੀਆ ਸਕੱਤਰ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਹੋਈ ਮੀਟਿੰਗ ਦੌਰਾਨ ਡਾ· ਗੁਰਦਾਸ ਸਿੰਘ ਸੇਖੋਂ ਡੀ·ਏ·ਵੀ ਕਾਲਜ ਅੰਮ੍ਰਿਤਸਰ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਅਤੇ ਡਾ· ਸੀਮਾ ਜੇਤਲੀ ਬੀ·ਬੀ·ਕੇ ਡੀ·ਏ·ਵੀ ਕਾਲਜ ਅੰਮ੍ਰਿਤਸਰ ਸਰਬਸੰਮਤੀ ਨਾਲ ਜਿਲ੍ਹਾ ਸਕੱਤਰ ਚੁਣੇ ਗਏ।
ਪ੍ਰੋ. ਸੇਖੋਂ ਨੇ ਇਸ ਸਮੇਂ ਕਿਹਾ ਕਿ ਉਹ ਕਾਲਜ ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਪ੍ਰਾਪਤੀ ਲਈ ਹਮੇਸ਼ਾਂ ਸੰਘਰਸ਼ ਕਰਦੇ ਰਹਿਣਗੇ।ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਾਲਜ ਅਧਿਆਪਕਾਂ ਦੀਆ ਵਾਜ਼ਬ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਪੰਜਾਬ ਵਿੱਚ ਨਵੇਂ ਸ਼ੁਰੂ ਹੋਏ ਸੈਸ਼ਨ ਦੌਰਾਨ ਕਾਲਜਾਂ ਵਿੱਚ ਵਿਦਿਅਕ ਮਾਹੌਲ ਬਣਿਆ ਰਹੇ।ਉਹਨਾਂ ਕਿਹਾ ਕਿ 7ਵਾਂ ਪੇਅ-ਕਮਿਸ਼ਨ ਬਹੁਤੇ ਰਾਜਾਂ ਵਿੱਚ ਲਾਗੂ ਹੋ ਚੁੱਕਾ ਹੈ ਜਦਕਿ ਪੰਜਾਬ ਵਰਗਾ ਮੌਹਰੀ ਸੂਬਾ ਅਜੇ ਤੱਕ ਕਾਲਜ ਅਤੇ ਯੂਨੀਵਰਸਿਟੀ ਅਧਿਆਪਕਾਂ ਲਈ ਇਸ ਨੂੰ ਲਾਗੂ ਕਰਨ ਵਿੱਚ ਆਨਾ-ਕਾਨੀ ਕਰ ਰਿਹਾ ਹੈ।ਉਨਾਂ ਕਿਹਾ ਕਿ ਐਮ·ਐਚ·ਆਰ·ਡੀ ਨੇ ਇਸ ਨੂੰ ਲਾਗੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੋਈ ਹੈ।
                ਪ੍ਰੋ. ਜੀ·ਐਸ ਸਿੱਧੂ, ਪ੍ਰੋ. ਰੰਧਾਵਾ, ਪ੍ਰੋ. ਝਾਅ, ਪ੍ਰੋ. ਮਲਕੀਤ, ਡਾ· ਡੇਜੀ ਰਮਾ, ਡਾ· ਰਣਧੀਰ ਸਿੰਘ, ਪ੍ਰੋ. ਨਰਿੰਦਰਦੀਪ ਸਿੰਘ, ਪ੍ਰੋ. ਮਲਕਿੰਦਰ ਸਿੰਘ, ਡਾ· ਗੁਰਪ੍ਰਤਾਪ ਸਿੰਘ, ਡਾ· ਅਮਰਜੀਤ ਕੌਰ, ਡਾ· ਜਤਿੰਦਰ ਕੌਰ ਤੇ ਹੋਰਾਂ ਨੇ ਪ੍ਰੋ· ਸੇਖੋਂ, ਡਾ· ਬੀ·ਬੀ ਯਾਦਵ ਤੇ ਡਾ· ਸੀਮਾ ਜੇਤਲੀ ਵਧਾਈ ਦਿੱਤੀ।
               ਇਸੇ ਤਰ੍ਹਾਂ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਸੂਬਾ ਅਤੇ ਜਿਲ੍ਹਾ ਪੱਧਰੀ ਚੋਣਾਂ ਵਿੱਚ ਡਾ· ਵਿਨੇ ਸੋਫਤ ਸਟੇਟ ਬਾਡੀ ਦੇ ਪ੍ਰਧਾਨ, ਡਾ· ਸੁਚਦੇਵ ਸਿੰਘ ਰੰਧਾਵਾ ਜਨਰਲ ਸਕੱਤਰ, ਡਾ· ਬ੍ਰਹਮਵੇਦ ਵਾਈਸ ਪ੍ਰਧਾਨ, ਡਾ· ਘਨਾਮਦੇਵ ਵਿਧਤ ਸਕੱਤਰ, ਡਾ· ਸੁਰਜੀਤ ਸਿੰਘ ਧਾਲੀਵਾਲ ਪੰਜਾਬ ਯੂਨੀਵਰਸਿਟੀ ਏਰੀਆ ਸਕੱਤਰ, ਡਾ· ਰਾਜਿੰਦਰ ਕੁਮਾਰ ਪੰਜਾਬੀ ਯੂਨੀਵਰਸਿਟੀ ਏਰੀਆ ਸਕੱਤਰ ਅਤੇ ਡਾ· ਬੀ·ਬੀ ਯਾਦਵ ਡੀ·ਏ·ਵੀ ਕਾਲਜ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਏਰੀਆ ਸਕੱਤਰ ਚੁਣੇ ਗਏ।ਇਸ ਤੋਂ ਇਲਾਵਾ 11 ਮੈਂਬਰੀ ਸਟੇਟ ਐਗਜੈਕਟਿਵ ਕਮੇਟੀ ਚੁਣੀ ਗਈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …