Thursday, August 27, 2026

ਲੱਖਾਂ ਦੁਆਵਾਂ ਨਾਲ ਬਣ ਰਹੀ ਸਲਾਈਟ ਰੋਡ ਨੂੰ ਫਿਰ ਪੁੱਟੇਗਾ ਸੀਵਰੇਜ਼ ਬੋਰਡ

ਲੌਂਗੋਵਾਲ, 25 ਅਗਸਤ (ਜਗਸੀਰ ਲੌਂਗੋਵਾਲ) – ਪਿਛਲੇ ਲੰਮੇ ਸਮੇਂ ਤੋਂ ਜਿਥੇ ਸਲਾਈਟ ਨੂੰ ਵਾਲੀ ਸੜਕ ਟੁੱਟੀ ਹੋਣ ਕਾਰਨ ਲੋਕ ਬਹੁਤ ਹੀ ਦੁੱਖੀ ਸਨ ਅਤੇ ਲੋਕਾਂ ਦੀਆਂ ਲੱਖਾਂ ਦੁਆਵਾਂ ਤੋਂ ਬਾਅਦ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਲੋਕ ਨਿਰਮਾਣ ਵਿਭਾਗ ਵਲੋਂ ਇਹ ਸੜਕ ਅਠਾਰਾਂ ਫੁੱਟ ਚੌੜੀ ਬਣਾਈ ਜਾ ਰਹੀ ਹੈ।ਜਿਸ ਉਪਰ ਪੱਥਰਾਂ ਦੀ ਪਰਤ ਵਿਛਾ ਕੇ ਤਿਆਰ ਕਰ ਲਈ ਗਈ ਹੈ।ਵੇਖਣ ਨੂੰ ਇੰਝ ਲੱਗ ਰਿਹਾ ਹੈ ਜਿਵੇਂ ਕਿ ਕੁੱਝ ਹੀ ਦਿਨਾਂ ਵਿੱਚ ਇਸ ਸੜਕ ਉੱਪਰ ਪ੍ਰੀਮਿਕਸ ਪੈ ਜਾਵੇਗਾ।ਪਰ ਬਹੁਤ ਹੀ ਮੁਸ਼ਕਲਾਂ ਨਾਲ ਬਣੀ ਇਸ ਸੜਕ ਨੂੰ ਪ੍ਰੀਮਿਕਸ ਪਾਉਣ ਤੋਂ ਬਾਅਦ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਿਭਾਗ ਵਲੋਂ ਸੀਵਰੇਜ ਦੀ ਸਫ਼ਾਈ ਕਰਨ ਲਈ ਉਸ ਸੜਕ ਨੂੰ ਬਿਨਾਂ ਕਿਸੇ ਕਾਰਜ਼ ਪੁੱਟਣਾ ਤੈਅ ਹੈ।
                    ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਇੰਜੀਨੀਅਰ ਐਸ.ਡੀ.ਓ ਭਾਵੇਸ਼ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਸੀਵਰੇਜ ਬੋਰਡ ਵਲੋਂ ਜੋ ਸਲਾਈਟ ਰੋਡ ‘ਤੇ ਸਾਲ 2015 ਵਿੱਚ ਸੀਵਰੇਜ ਪਾਇਆ ਗਿਆ ਸੀ।ਉਹ ਉਸ ਸੜਕ ਦੇ ਲੈਵਲ ਦੇ ਬਰਾਬਰ ਉਸ ਦੇ ਢੱਕਣ ਰੱਖੇ ਹੋਏ ਸਨ।ਜਿਸ ਨਾਲ ਸਾਨੂੰ ਸੜਕ ਪੁੱਟਣ ਦੀ ਕੋਈ ਜਰੂਰਤ ਨਹੀਂ ਸੀ।ਉਨ੍ਹਾਂ ਕਿਹਾ ਕਿ ਬੀ.ਐਂਡ.ਆਰ ਲੋਕ ਨਿਰਮਾਣ ਵਿਭਾਗ ਵਲੋਂ ਹੁਣ ਸਲਾਈਟ ਰੋਡ ਨੂੰ ਉਚਾ ਚੁੱਕ ਕੇ ਬਣਾਇਆ ਜਾ ਰਿਹਾ ਹੈ।ਜਿਸ ਕਾਰਨ ਸੀਵਰ ਲਾਈਨ ਦੇ ਢੱਕਣ ਉਕਤ ਵਿਭਾਗ ਵਲੋਂ ਥੱਲੇ ਦੱਬ ਦਿੱਤੇ ਗਏ ਹਨ।ਜਿਨ੍ਹਾਂ ਨੂੰ ਉਚਾ ਚੁੱਕਣਾ ਲੋਕ ਨਿਰਮਾਣ ਵਿਭਗ ਦੀ ਜ਼ਿੰਮੇਵਾਰੀ ਬਣਦੀ ਹੈ।ਸੀਵਰੇਜ ਬੋਰਡ ਵਲੋਂ ਸਮੇਂ ਸਮੇਂ ‘ਤੇ ਇਨਾਂ ਨੂੰ ਪੱਤਰ ਵੀ ਭੇਜੇ ਜਾ ਚੁੱਕੇ ਹਨ।ਪਰ ਇਹ ਵਿਭਾਗ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਹੈ।ਇਨਾਂ ਢੱਕਣਾਂ ਨੂੰ ਉਚਾ ਚੁੱਕਣ ਲਈ ਸੀਵਰੇਜ਼ ਬੋਰਡ ਕੋਲ ਕੋਈ ਵੀ ਪ੍ਰਪੋਜ਼ਲ ਨਹੀਂ ਹੈ ਅਤੇ ਨਾ ਹੀ ਸੀਵਰੇਜ਼ ਬੋਰਡ ਕੋਲ ਇਨ੍ਹਾਂ ਨੂੰ ਉੱਚਾ ਚੁੱਕਣ ਲਈ ਕੋਈ ਫੰਡ ਮੁਹੱਈਆ ਕਰਵਾਇਆ ਜਾਂਦਾ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …