ਲੌਂਗੋਵਾਲ, 25 ਅਗਸਤ (ਜਗਸੀਰ ਲੌਂਗੋਵਾਲ) – ਅੱਜ ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਮਾਨ) ਜਿਲ੍ਹਾ ਸੰਗਰੂਰ ਦੀ ਮੀਟਿੰਗ ਸਥਾਨਕ ਬਨਾਸਰ ਬਾਗ ਵਿਖੇ
ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬੁਲਾਰਿਆਂ ਨੇ ਦੱਸਿਆ ਕਿ ਪਾਵਰਕਾਮ ਵਲੋਂ 3500 ਅਸਾਮੀਆਂ ਵਿਚੋਂ ਹੁਣ ਤੱਕ 2400 ਦੇ ਕਰੀਬ ਸਹਾਇਕ ਲਾਈਨਮੈਨ ਭਰਤੀ ਕੀਤੇ ਜਾ ਚੁੱਕੇ ਹਨ।ਲਗਭਗ ਇੱਕ ਹਜ਼ਾਰ ਦੇ ਕਰੀਬ ਬੇਰੁਜ਼ਗਾਰ ਲਾਈਨਮੈਨ ਸਾਥੀਆਂ ਨੂੰ ਅਜੇ ਤੱਕ ਨਿਯੁੱਕਤੀ ਪੱਤਰ ਪ੍ਰਾਪਤ ਨਹੀਂ ਹੋਏ।ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਇਸ ਮੀਟਿੰਗ ਵਿੱਚ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਨੇ ਪਾਵਰਕਾਮ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜੋ 850 ਅਸਾਮੀਆਂ ਰਿਜ਼ਰਵ ਕੋਟੇ ਦੀਆਂ ਬਚੀਆਂ ਹੋਈਆਂ ਹਨ, ਉਨ੍ਹਾਂ ਦੀ ਡੀ ਰਿਜਰਵੇਸ਼ਨ ਕਰਕੇ ਜਲਦੀ ਤੋਂ ਜਲਦੀ ਰਹਿੰਦੇ ਬੇਰੁਜ਼ਗਾਰ ਸਾਥੀਆਂ ਨੂੰ ਨਿਯੁੱਕਤੀ ਪੱਤਰ ਜਾਰੀ ਕੀਤੇ ਜਾਣ।
ਪਿਛਲੇ ਲੰਮੇ ਸਮੇਂ ਤੋਂ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਬੇਰੁਜ਼ਗਾਰ ਸਾਥੀਆਂ ਨੇ ਕਿਹਾ ਜੇਕਰ ਪਾਵਰਕਾਮ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਨ ਵਿੱਚ ਹੋਰ ਦੇਰੀ ਕੀਤੀ ਗਈ ਤਾਂ ਉਹ ਜਲਦ ਹੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਮੀਟਿੰਗ ਵਿੱਚ ਗੋਵਿੰਦਰ ਅਮਰਗੜ੍ਹ, ਅਮਨਪ੍ਰੀਤ ਸੁਨਾਮ, ਸਤਿੰਦਰ ਪਾਲ ਮੌੜਾਂ, ਗੁਰਪ੍ਰੀਤ ਖੇੜੀ, ਸਤਵੀਰ ਖੇਤਲਾ, ਚਮਕੌਰ ਲੌਂਗੋਵਾਲ, ਬੂਟਾ ਜਖੇਪਲ, ਚਰਨਜੀਤ ਸੰਗਰੂਰ, ਜਗਦੀਪ ਬਟੜਿਆਣਾ, ਸੁਪਿੰਦਰ ਸੁਨਾਮ, ਸੁਖਬੀਰ ਸੇਰੋਂ, ਬੇਅੰਤ ਪੁੰਨਾਂਵਾਲ ਅਤੇ ਅਮਰਜੀਤ ਮੀਰਹੇੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਸਾਥੀ ਹਾਜ਼ਰ ਸਨ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media