Tuesday, February 24, 2026

ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਨੇ ਕਰਵਾਇਆ 12ਵਾਂ ਆਨਲਾਈਨ ਕਵੀ ਦਰਬਾਰ

31 ਅਕਤੂਬਰ ਤੱਕ ਚੱਲਣਗੇ ਆਨਲਾਈਨ ਸਮਾਗਮ- ਹਰਭਜਨ ਸਿੰਘ

ਅੰਮ੍ਰਿਤਸਰ, 24 ਅਗਸਤ (ਦੀਪ ਦਵਿੰਦਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਨਫਰੰਸਾਂ/ਗੋਸ਼ਟੀਆਂ/ਵਿਚਾਰ ਰਚਨਾਵਾਂ ਭਰੇ ਪ੍ਰੋਗਰਾਮਾਂ/ ਕਵੀ ਦਰਬਾਰਾਂ ਰਾਹੀਂ ਭਾਰਤ ਸਰਕਾਰ ਲਗਾਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋ ਰਹੀ ਹੈ ਅਤੇ ਤਕਨਾਲੋਜੀ ਰਾਹੀਂ ਗੁਰੂ ਜੀ ਦੀ ਸਿੱਖਿਆਵਾਂ ਨੂੰ ਘਰ ਘਰ ਪਹੁੰਚਾ ਰਹੀ ਹੈ।ਕਵੀ ਦਰਬਾਰਾਂ ਦੀ ਭਾਰਤ ਸਰਕਾਰ ਦੀ ਸੰਬੰਧਤ ਕਮੇਟੀ ਦੇ ਮੈਂਬਰ ਹਰਭਜਨ ਸਿੰਘ ਦਿਓਲ ਨੇ ਦੱਸਿਆ ਕਿ ਇਹ ਸਮਾਗਮ ਲਗਾਤਰ 31 ਅਕਤੂਬਰ ਤੱਕ ਚੱਲਣਗੇ ਅਤੇ ਸਮਾਗਮਾਂ ਦੀ ਲੜੀ ਦੇ ਤਹਿਤ ਹਰ ਇੱਕ ਦਿਨ ਛੱਡ ਕੇ ਕਵੀ ਦਰਬਾਰ ਕਰਵਾਇਆ ਜਾਵੇਗਾ।
                    ਅੱਜ ਕਵੀ ਦਰਬਾਰਾਂ ਦੀ ਲੜੀ ਦਾ 12ਵਾਂ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਜੰਡਿਆਲਾ ਗੁਰੂ ਤੋਂ ਮਿਸ ਵਨੀਤ ਕੌਰ, ਤਰਨ ਤਾਰਨ ਤੋਂ ਮਿਸ ਹਰਪ੍ਰੀਤ ਕੌਰ, ਬਾਬਾ ਬਕਾਲਾ ਸਾਹਿਬ ਤੋਂ ਸ਼ੇਲਿੰਦਰਜੀਤ ਸਿੰਘ ਰਾਜਨ, ਚੋਗਾਵਾਂ ਤੋਂ ਧਰਵਿੰਦਰ ਸਿੰਘ ਔਲਖ, ਨਵੀਂ ਦਿੱਲੀ ਤੋਂ ਡਾ. ਚੰਦਰ ਮੋਹਨ, ਭਾਰਤ ਭੂਸ਼ਨ ਆਰਿਆ ਬਤੌਰ ਕਵੀ ਸ਼ਾਮਿਲ ਹੋਏ।ਜਿੰਨਾਂ ਆਪਣੀਆਂ ਰਚਨਾਵਾਂ ਨਾਲ ਸਭ ਨੂੰ ਗੁਰੂ ਉਸਤਤ ਨਾਲ ਜੋੜਿਆ।
                   ਡਾ. ਅਰਵਿੰਦ ਸ਼ਰਮਾ ਨੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ਼ ਆਰਟਸ ਨਵੀਂ ਦਿੱਲੀ ਵਲੋਂ ਸਾਰੇ ਕਵੀ ਸੱਜਣਾਂ ਦਾ ਜਿਥੇ ਸੁਆਗਤ ਕੀਤਾ ਉਥੇ ਗੁਰੂ ਜੀ ਦੀਆਂ ਸਿੱਖਿਆਵਾਂ `ਤੇ ਚੱਲਣ ਦੀ ਗੱਲ ਆਖੀ। ਪ੍ਰੋਗਰਾਮ ਦੌਰਾਨ ਹਰਭਜਨ ਸਿੰਘ ਦਿਓਲ ਨੇ ਕਿਹਾ ਕਿ ਮਨਾਂ ਦੀ ਨਫ਼ਰਤ ਨੂੰ ਮਨਾਂ ਚੋਂ ਕੱਢ ਕੇ ਪਿਆਰ ਦੇ ਸਾਂਝੇ ਦੀਪ ਜਗਾ ਕੇ ਹੀ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਹੀ ਮਾਇਨਿਆਂ `ਚ ਸਮਰਪਿਤ ਹੋ ਸਕਦੇ ਹਾਂ।
                    ਅਖੀਰ ਵਿੱਚ ਦਿਓਲ ਨੇ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਵਲੋਂ ਅਤੇ ਮੈਂਬਰ ਸੈਕਟਰੀ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ਼ ਆਰਟਸ ਨਵੀਂ ਦਿੱਲੀ ਸਚਿਦਾਨੰਦ ਜੋਸ਼ੀ ਵੱਲੋਂ ਬੁਲਾਰਿਆਂ ਦੇ ਨਾਲ ਨਾਲ ਆਨਲਾਈਨ ਜੁੜੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।ਦਿਓਲ ਨੇ ਦੱਸਿਆ ਇਸ ਲੜੀ ਦਾ ਅਗਲਾ ਕਵੀ ਦਰਬਾਰ ਮਿਤੀ 26 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 4 ਵਜੇ ਤੋਂ ਹੋਵੇਗਾ।12ਵੇਂ ਆਨਲਾਈਨ ਕਵੀ ਦਰਬਾਰ ਦਾ ਮੰਚ ਸੰਚਾਲਨ ਹਰਭਜਨ ਸਿੰਘ ਦਿਓਲ ਨੇ ਕੀਤਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …