Saturday, June 13, 2026

ਯੂਨੀਵਰਸਿਟੀ ਬਿਜ਼ਨਸ ਸਕੂਲ ਵੱਲੋਂ ਇੰਡਸਟਰੀ ਸਟੂਡੈਂਟਸ ਆਨਲਾਈਨ ਇੰਟਰੈਕਟਿਵ ਸੈਸ਼ਨ ਆਯੋਜਿਤ

ਅੰਮ੍ਰਿਤਸਰ, 24 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਵੱਲੋਂ ਇੰਡਸਟਰੀ ਸਟੂਡੈਂਟਸ ਆਨਲਾਈਨ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ।ਇਸ ਇੰਟਰਐਕਟਿਵ ਸੈਸ਼ਨ ਦਾ ਮੁੱਖ ਉਦੇਸ਼ ਪ੍ਰਬੰਧਨ ਵਿਸ਼ੇ ਨਾਲ ਜੁੜੇ ਵਿਦਿਆਰਥੀਆਂ ਨੂੰ ਉਦਯੋਗ ਮਾਹਰਾਂ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ।
                  ਸਕੂਲ ਦੇ ਮੁਖੀ ਡਾ. ਗੁਰਪ੍ਰੀਤ ਰੰਧਾਵਾ ਨੇ ਵਿਸ਼ੇ ਦੇ ਸਿਧਾਂਤਕ ਪੱਖ ਤੋਂ ਜਾਣੂ ਕਰਵਾਉਂਦਿਆਂ ਵਿਦਿਆਰਥੀ ਜੀਵਨ ਵਿਚ ਵਿਵਹਾਰਕ ਗਿਆਨ ਦੀ ਮਹੱਤਤਾ `ਤੇ ਚਾਨਣਾ ਪਾਉਂਦਿਆਂ ਇਸ ਨੂੰ ਵਧਾਉਣ ਦੀ ਜ਼ਰੂਰਤ `ਤੇ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀ ਕਾਰੋਬਾਰੀ ਜਗਤ ਦੀਆਂ ਵਿਵਹਾਰਕਤਾਵਾਂ ਬਾਰੇ ਸਿੱਖ ਸਕਣ।
                    ਮਹਿੰਦਰਾ ਐਂਡ ਮਹਿੰਦਰਾ ਲਿਮਟਡ ਤੋਂ ਰਮਨ ਗੁਪਤਾ, ਜ਼ੋਨਲ ਬਿਜ਼ਨਸ ਹੈਡ ਈਸਟ ਅਤੇ ਰੀਜ਼ਨਲ ਸੇਲਜ਼ ਮੈਨੇਜਰ ਈਸਟ ਇੰਦਰਾ ਪ੍ਰੀਤਮ ਚੈਟਰਜੀ ਨੇ ਇਸ ਮੌਕੇ ਵਿਸ਼ੇ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ।ਉਨ੍ਹਾਂ ਨੇ ਕੋਵਿਡ 19 ਮਹਾਂਮਾਰੀ ਦੇ ਦੌਰਾਨ ਮਹਿੰਦਰਾ ਅਤੇ ਮਹਿੰਦਰਾ ਦੀਆਂ ਮਾਰਕੀਟਿੰਗ ਅਤੇ ਭਵਿੱਖ ਦੀਆਂ ਰਣਨੀਤੀਆਂ ਬਾਰੇ ਦੱਸਿਆ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਹਿੰਦਰਾ ਅਤੇ ਮਹਿੰਦਰਾ ਦੇ ਉਚ ਪ੍ਰਤੀਯੋਗੀ ਉਦਯੋਗ ਅਤੇ ਨਵੀਨਤਾਵਾਂ ਸਬੰਧੀ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਮਾਰਕੀਟ ਦੀ ਦੁਨੀਆਂ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਬਾਜ਼ਾਰ ਨੂੰ ਸਮਝ ਕੇ ਹੀ ਇਸ ਵਿਚ ਦਖਲ ਦਿੱਤਾ ਜਾ ਸਕਦਾ ਹੈ।ਉਨ੍ਹਾਂ ਨੇ ਸਿਖਲਾਈ ਅਤੇ ਵਿਕਾਸ ਦੇ ਨਾਲ-ਨਾਲ ਕਰਮਚਾਰੀਆਂ ਦੀ ਕਾਰਗੁਜ਼ਾਰੀ ਮੁਲਾਂਕਣ `ਤੇ ਵੀ ਚਾਨਣਾ ਪਾਇਆ। ਸੈਸ਼ਨ ਦੇ ਸਮਾਪਨ ਵਿਚ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ਪਲੇਸਮੈਂਟ ਇੰਚਾਰਜ ਡਾ. ਵਿਕਰਮ ਸੰਧੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਸੈਸ਼ਨ ਦਾ ਸੰਚਾਲਨ ਐਮ.ਬੀ.ਏ ਫਾਈਨਲ ਈਅਰ ਦੇ ਵਿਦਿਆਰਥੀਆਂ ਖਿਆਤੀ ਪੁਰੀ ਅਤੇ ਅਭਿਨੰਦਨ ਸੋਨੀ ਨੇ ਕੀਤਾ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …