ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਕੌਰ (ਟਕਸਾਲੀ) ਦੇ ਬੇੜੇ ‘ਚ ਹੋਣਗੇ ਸਵਾਰ
ਤਰਨਤਾਰਨ, 26 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਾਲਵੇ ਤੋਂ ਬਾਅਦ ਹੁਣ ਮਾਝੇ ‘ਚ ਵੱਡਾ ਝਟਕਾ ਲੱਗੇਗਾ, ਜਦ ਸਾਬਕਾ
ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਕੌਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਬੇੜੇ ‘ਚ ਸਵਾਰ ਹੋਣਗੇ।ਪਾਰਟੀ ਪ੍ਰਧਾਨ ਬ੍ਰਹਮਪੁਰਾ ਨੇ ਕਿਹਾ ਕਿ ਬੀਬੀ ਮਨਜੀਤ ਕੌਰ ਦੇ ਸ਼ਾਮਲ ਹੋਣ ਨਾਲ ਮਾਝੇ ‘ਚ ਵੱਡਾ ਹੁੰਗਾਰਾ ਮਿਲੇਗਾ।
ਬ੍ਰਹਮਪੁਰਾ ਨੇ ਕੈਪਟਨ ਹਕੂਮਤ ਬਾਰੇ ਬੋਲਦਿਆਂ ਕਿਹਾ ਕਿ ਸਾਢੇ ਤਿੰਨਾਂ ਸਾਲਾਂ ‘ਚ ਉਨਾਂ ਚੋਣ ਮੈਨੀਫਸਟੋ ਮੁਤਾਬਿਕ ਕੋਈ ਵਾਅਦਾ ਪੂਰਾ ਨਹੀ ਕੀਤਾ।ਲਗਾਤਾਰ ਵਧ ਰਹੀ ਮਹਿੰਗਾਈ ਨੇ ਲੋਕਾਂ ਦੇ ਸਾਹ ਸੂਤੇ ਹਨ, ਨੌਜੁਆਨ ਬੇਰੁਜ਼ਗਾਰੀ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਹੇ ਹਨ।ਨਸ਼ਿਆਂ ਦਾ ਪੰਜਾਬ ‘ਚ ਹੜ ਆਇਆ ਹੈ।ਜ਼ਹਿਰੀਲੀ ਸ਼ਰਾਬ ਦੀਆਂ ਵੱਡੀਆਂ ਮੱਛੀਆਂ ਨੂੰ ਅਜੇ ਤੱਕ ਫੜਿਆ ਨਹੀ ਗਿਆ ਅਤੇ ਬੇਅਦਬੀਆਂ ਦੇ ਦੋਸ਼ੀ ਸ਼ਰੇਆਮ ਘੰਮ ਰਹੇ।ਉਨਾ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਜਲਦ ਹੀ ਪਾਰਟੀ ਦਾ ਉਚ ਪੱਧਰੀ ਵਫਦ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ ।
ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਬੀਬੀ ਮਨਜੀਤ ਕੌਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਨਾਂ ਨੂੰ ਪਾਰਟੀ ‘ਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।ਮਨਜੀਤ ਕੌਰ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਇਸਤਰੀ ਵਰਗ ‘ਚ ਹੋਰ ਮਜ਼ਬੂਤੀ ਮਿਲੇਗੀ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਵਰਗਾਂ ਦੀ ਅਵਾਜ਼ ਦੀ ਸੰਘੀ ਨੱਪਣ ਲਈ ਧਾਰਾ 144 ਲਗਾ ਕੇ 5 ਬੰਦੇ ਇਕੱਠੇ ਹੋਣ ‘ਤੇ ਲਾਈ ਪਾਬੰਦੀ ਦਾ ਸਖਤ ਵਿਰੋਧ ਕੀਤਾ।
Punjab Post Daily Online Newspaper & Print Media