Friday, September 18, 2026

`ਦਲਬੀਰ ਚੇਤਨ ਯਾਦਗਾਰੀ ਕਥਾ – ਪੁਰਸਕਾਰ` ਸਮਾਗਮ 28 ਨੂੰ

ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ) – ਪੰਜਾਬੀ ਜ਼ੁਬਾਨ ਦੇ ਸਮਰੱਥ ਕਹਾਣੀਕਾਰ ਦਲਬੀਰ ਚੇਤਨ ਹੁਰਾਂ ਦੀ ਯਾਦ ਵਿਚ ਉੁਹਨਾਂ ਦੇ ਪਰਿਵਾਰ ਦੀ ਪਹਿਲ ਕਦਮੀ ਦੁਆਰਾ ਸ਼ੁਰੂ ਕੀਤੇ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ ਸਮਾਗਮ 28 ਅਗਸਤ ਸ਼ੁਕਰਵਾਰ ਨੂੰ ਨਿਊ ਅਮ੍ਰਿਤਸਰ ਵਿਖੇ ਹੋਵੇਗਾ।
                  ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਪੁਰਸਕਾਰ ਕਮੇਟੀ ਦੇ ਕਨਵੀਨਰ ਅਜੈ ਤਨਵੀਰ, ਡਾ. ਸਰਘੀ ਅਤੇ ਨਵਚੇਤਨ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਕਰਕੇ ਸਨਮਾਨ ਸਮਾਰੋਹ ਦੀ ਸੰਖੇਪਤਾ ਨੂੰ ਮੁੱਖ ਰਖਦਿਆਂ ਇਸ ਵਾਰੀ ਦਿ ਤੇ ਜਾਣ ਵਾਲੇ ਇਹ ਪੁਰਸਕਾਰ ਮਾਝੇ ਦੇ ਕੇਵਲ ਪੰਜ ਚਰਚਿਤ ਕਥਾਕਾਰਾਂ ਹੱਥੋਂ ਹੀ ਪ੍ਰਦਾਨ ਕੀਤੇ ਜਾਣਗੇ ਅਤੇ ਦਸਤਾਵੇਜ ਚੈਨਲ ਇਸ ਸਾਹਿਤਕ ਸਮਾਗਮ ਨੂੰ ਨਾਲੋ ਨਾਲ ਪ੍ਰਸਾਰਿਤ ਕਰੇਗਾ।ਉਹਨਾਂ ਇਹ ਵੀ ਦੱਸਿਆ ਕਿ ਇਸ ਵਾਰੀ ਤ੍ਰਿਪਤਾ ਕੇ ਸਿੰਘ ਦੇ ਕਹਾਣੀ ਸੰਗ੍ਰਿਹ `ਇਕ ਦਿੰਨ` ਨੂੰ ਪਹਿਲੇ ਤੇ ਅਨੇਮਨ ਸਿੰਘ ਦੇ ਕਹਾਣੀ ਸੰਗ੍ਰਿਹ `ਨੂਰੀ` ਨੂੰ ਦੂਜੇ ਪੁਰਸਕਾਰ ਨਾਲ ਸਨਮਾਨਿਆ ਜਾ ਰਿਹਾ ਹੈ।ਜਿਨ੍ਹਾ ਵਿੱਚ ਕਰਮਵਾਰ ਇਕੱਤੀ ਹਜਾਰ ਅਤੇ ਇੱਕੀ ਹਜਾਰ ਦੀ ਰਾਸ਼ੀ ਅਤੇ ਯਾਦਗਾਰੀ ਚਿੰਨ ਸ਼ਾਮਲ ਹਨ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …