ਸਿਹਤਯਾਬ ਹੋ ਕੇ 37 ਵਿਅਕਤੀ ਆਪਣੇ ਘਰਾਂ ਨੂੰ ਪਰਤੇ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 73 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 37 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁੱਲ 2738 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 657 ਐਕਟਿਵ ਕੇਸ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਐਕਟਿਵ ਕੇਸਾਂ ਦੇ ਗ੍ਰਾਫ ਵਿੱਚ ਗਿਰਾਵਟ ਆ ਸਕੇ।
ਉਨਾ ਦੱਸਿਆ ਕਿ ਹੁਣ ਤੱਕ 142 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਅੱਜ 7 ਵਿਅਕਤੀਆਂ ਦੀ ਕਰੋਨਾ ਨਾਲ ਮੋਤ ਹੋਈ ਹੈ।ਜਿੰਨਾਂ ਵਿੱਚ ਹੰਸ ਰਾਜ ਉਮਰ 65 ਸਾਲ ਫੇਅਰਲੈਂਡ ਕਲੋਨੀ, ਸਰੋਜ ਉਮਰ 61 ਸਾਲ ਸ਼ਿਵਾਲਾ ਰੋਡ ਤਿਲਕ ਨਗਰ, ਅਮਰਪਾਲ ਉਮਰ 65 ਸਾਲ ਫਤਿਹਪੁਰ ਝਬਾਲ ਰੋਡ, ਸੋਨੀਆ ਰਾਣੀ 65 ਸਾਲ ਵੇਰਕਾ, ਗੁਰਮੇਲ ਸਿੰਘ 65 ਸਾਲ ਬਟਾਲਾ ਰੋਡ ਇੰਦਰਾ ਕਲੋਨੀ, ਮਹਿੰਦਰ ਸਿੰਘ 69 ਸਾਲ ਆਈ.ਵੀ.ਵਾਈ ਹਸਪਤਾਲ ਅਤੇ ਸੁਖਦੇਵ ਸਿੰਘ 66 ਸਾਲ ਪਿੰਡ ਚੌਹਾਨ ਸ਼ਾਮਲ ਹਨ।