ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਬਾਈਪਾਸ ਵੇਰਕਾ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ
ਤਹਿਤ ਕੋਰੋਨਾ ਤੋਂ ਬਚਾਅ ਤੇ ਆਵਾਜਾਈ ਨਿਯਮਾਂ ਦਾ ਪਾਲਣ ਕਰਨ ਸਬੰਧੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ਼ ਪੁਲਿਸ ਸਾਂਝ ਕੇਂਦਰ ਸਬ ਡਵੀਜ਼ਨ ਦੱਖਣੀ ਅੰਮ੍ਰਿਤਸਰ ਮੁੱਖ ਬੁਲਾਰੇ ਸਨ।ਇਸ ਵੈਬੀਨਾਰ ‘ਚ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਅਧਿਆਪਕ ਤੇ ਦਸਵੀਂ ਦੇ ਵਿਦਿਆਰਥੀ ਸ਼ਾਮਲ ਹੋਏ।
ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਪਰਮਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਇੱਕ ਭਿਆਨਕ ਬੀਮਾਰੀ ਹੈ, ਜਿਸ ਦੀ ਲਪੇਟ ਵਿੱਚ ਭਾਰਤ ਹੀ ਨਹੀਂ ਪੂਰੀ ਦੁਨੀਆਂ ਆਈ ਹੋਈ ਹੈ।ਪੰਜਾਬ ਵਿੱਚ ਇਸ ਕੋਰੋਨਾ ਦਾ ਭਿਆਨਕ ਰੂਪ ਅਖਤਿਆਰ ਕਰਨ ਦਾ ਮੁੱਖ ਕਾਰਣ ਲੋਕਾਂ ਦੀ ਲਾਪ੍ਰਵਾਹੀ ਹੈ।ਲਾਕਡਾੳਨ ‘ਚ ਛੂਟ ਮਿਲਦੇ ਹੀ ਲੋਕਾਂ ਨੇ ਨਿਯਮਾਂ ਦਾ ਪਾਲਣ ਕਰਨਾ ਬੰਦ ਕਰ ਦਿੱਤਾ ਹੈ।ਉਨਾਂ ਕਿਹਾ ਕਿ ਜਦ ਤੱਕ ਇਹ ਰੋਗ ਪੂਰੀ ਤਰਾਂ ਖਤਮ ਨਹੀਂ ਹੋ ਜਾਂਦਾ ਤਦ ਤੱਕ ਬਾਹਰ ਉਦੋਂ ਹੀ ਨਿਕਲੋ ਜੇਕਰ ਬਹੁਤ ਜਰੂਰੀ ਹੋਵੇ।ਮਾਸਕ ਪਾ ਕੇ ਸਮਾਜਿਕ ਦੂਰੀ ਰੱਖਦਿਆਂ ਬਾਰ-ਬਾਰ ਹੱਥ ਸਾਫ ਕੀਤੇ ਜਾਣ ਤੇ ਬਾਹਰ ਦੇ ਖਾਣੇ ਤੋਂ ਪ੍ਰਹੇਜ਼ ਰੱਖਿਆ ਜਾਵੇ।
ਉਨਾਂ ਪੰਜਾਬ ਪੁਲਿਸ ਵਲੋਂ ਖੋਹਲੇ ਗਏ ਸਾਂਝ ਕੇਂਦਰਾਂ ‘ਚ ਮਿਲਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਆਪਣੇ ਕਿਸੇ ਵੀ ਕੰਮ ਲਈ ਬੇਝਿਜਕ ਆ ਸਕਦੇ ਹਨ।ਕਿਸੀ ਵੀ ਪ੍ਰਕਾਰ ਦੀ ਵੇਰੀਫਿਕੇਸ਼ਨ ਜਾਂ ਕਿਸੀ ਡਾਕੂਮੈਂਟ ਲਈ ਵੀ ਸੰਪਰਕ ਕੀਤਾ ਜਾ ਸਕਦਾ ਹੈ ।
ਆਵਾਜਾਈ ਨਿਯਮਾਂ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਇੱਕ ਮਿੰਟ ‘ਚ ਇੱਕ ਦੁਰਘਟਨਾ ਤੇ ਚਾਰ ਮਿੰਟ ‘ਚ ਇਕ ਮੌਤ ਹੋ ਰਹੀ ਹੈ।ਜਿਸ ਦਾ ਕਾਰਣ ਲੋਕਾਂ ਵਲੋਂ ਟਰੈਫਿਕ ਨਿਯਮਾਂ ਦੀ ਅਣਗਹਿਲੀ ਕਰਨਾ ਹੈ।ਉਨਾਂ ਕਿਹਾ ਕਿ ਛੋਟੀ ਉਮਰ ਦੇ ਨਾਬਾਲਿਗ ਬੱਚੇ ਗੱਡੀ ਨਾ ਚਲਾਉਣ, ਵਾਹਨ ਹਮੇਸ਼ਾਂ ਸਹੀ ਹਾਲਤ ‘ਚ ਹੋਵੇ, ਉਸਦੀ ਬ੍ਰੇਕ, ਟਾਇਰਾਂ ਦੀ ਹਵਾ, ਲਾਇਸੰਸ, ਇੰਡੀਕੇਟਰ ਠੀਕ ਹੋਣ।ਉਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ 2000 ਤੋਂ 25000 ਤੱਕ ਜੁਰਮਾਨਾ ਹੋ ਸਕਦਾ ਹੈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਪਰਮਜੀਤ ਸਿੰਘ ਦਾ ਧੰਨਵਾਦ ਕੀਤਾ।ਇਸ ਮੌਕੇ ਵਿਦਿਆਰਥੀਆਂ ਨੇ ਸਵਾਲ ਪੁੱਛੇ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media