Tuesday, April 21, 2026

ਕਪੂਰਥਲਾ ਜਿਲ੍ਹੇ ‘ਚ ਅੱਜ 988 ਨਤੀਜੇ ਆਏ ਨੈਗਟਿਵ, 30 ਦੀ ਰਿਪੋਰਟ ਪਾਜ਼ਟਿਵ

417 ਸੈਂਪਲ ਜਾਂਚ ਲਈ ਭੇਜੇ

ਕਪੂਰਥਲਾ, 31 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ‘ਚ ਅੱਜ ਕਰੋਨਾ ਟੈਸਟਾਂ ਦੇ ਆਏ ਨਤੀਜਿਆਂ ਵਿੱਚ 988 ਨਤੀਜ਼ੇ ਨੈਗਟਿਵ ਆਏ ਹਨ।ਜਿਨਾਂ ਵਿੱਚੋਂ ਅੰਮ੍ਰਿਤਸਰ ਤੋਂ ਵੀ.ਆਰ.ਡੀ.ਐਲ ਤੋਂ ਪ੍ਰਾਪਤ 841 ਨੈਗਟਿਵ ਨਤੀਜ਼ੇ, ਐਨਟੀਜ਼ਨ ਟੈਸਟਾਂ ਤੋਂ ਪ੍ਰਾਪਤ 141 ਅਤੇ ਟਰੂਨੈਟ ਰਾਹੀਂ ਪ੍ਰਾਪਤ ਨਤੀਜਿਆਂ ਵਿੱਚ ਸਾਹਮਣੇ ਆਏ 6 ਨੈਗਟਿਵ ਨਤੀਜੇ।
                  ਸਿਹਤ ਵਿਭਾਗ ਅਨੁਸਾਰ ਜ਼ਿਲ੍ਹੇ ਅੰਦਰ ਅੱਜ ਕੁੱਲ 30 ਕੇਸ ਪਾਜ਼ਟਿਵ ਆਏ ਹਨ।ਜਿਨਾਂ ਵਿੱਚ ਅੰਮ੍ਰਿਤਸਰ ਦੀ ਲੈਬ ਤੋਂ 6 ਐਨਟੀਜ਼ਨ ਤੋਂ 23 ਅਤੇ ਟਰੂਨੈਟ ਦਾ ਇੱਕ ਪਾਜ਼ਟਿਵ ਨਤੀਜਾ ਆਇਆ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਅਕਤੀਆਂ ਦੀ ਅੱਜ ਕਰੋਨਾ ਕਾਰਨ ਮੌਤ ਹੋ ਗਈ। ਇਨਾਂ ਵਿੱਚ ਫਗਵਾੜਾ ਦੇ ਸੰਤੋਖਪੁਰਾ ਤੋਂ 60 ਸਾਲਾ ਔਰਤ, ਫਗਵਾੜਾ ਦੇ ਹੀ ਫਤਹਿਗੜ ਪੰਡੋਰੀ 34 ਸਾਲਾ ਔਰਤ ਜੋਕਿ ਡੀ.ਐਮ.ਸੀ ਲੁਧਿਆਣਾ ਵਿਖੇ ਦਾਖਲ ਸੀ ਅਤੇ ਫਗਵਾੜਾ ਦੀ ਹੀ ਪਿੰਡ ਰਾਣੀਪੁਰ ਤੋਂ 88 ਸਾਲਾ ਬਜ਼ਰੁਗ ਸ਼ਾਮਿਲ ਹੈ।ਜਿਲ੍ਹੇ ਵਿਚ ਅੱਜ ਕੁੱਲ 417 ਸੈਂਪਲ ਲਏ ਗਏ ਹਨ।ਜਿਨਾਂ ਵਿਚੋਂ ਆਰ.ਸੀ.ਐਫ ਤੋਂ 16, ਕਪੂਰਥਲਾ 59, ਟਿੱਬਾ 24, ਸੁਲਤਾਨਪੁਰ 10, ਫੱਤੂਢਿੰਗਾ 29, ਬੇਗੋਵਾਲ 23, ਭੁਲੱਥ 12, ਢਿੱਲਵਾਂ 15, ਫਗਵਾੜਾ 35, ਪਾਂਸ਼ਟਾ ਤੋਂ 134 ਸ਼ਾਮਲ ਹਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …