Saturday, April 11, 2026

ਸਵੈ ਰੋਜ਼ਗਾਰ ਲਈ ਸਹਾਈ ਹੋਵੇਗੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ – ਡਿਪਟੀ ਕਮਿਸ਼ਨਰ

ਪਠਾਨਕੋਟ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਬੇਰੋਜ਼ਗਾਰ ਨੋਜਵਾਨਾਂ ਨੂੰ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਚਲਾਈ ਗਈ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਇਹ ਸਕੀਮ ਹਰੇਕ ਵਰਗ ਲਈ ਉਪਲੱਬਧ ਹੈ।
                 ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ ਮੈਨੂਫੈਕਚਰਿੰਗ, ਵਪਾਰ ਅਤੇ ਸਰਵਿਸ ਯੁਨਿਟਾਂ ਲਈ ਕਰਜ਼ਾ ਮਿਲ ਸਕਦਾ ਹੈ।ਸ਼ਿਸ਼ੂ ਸਕੀਮ ਅਧੀਨ 50 ਹਜ਼ਾਰ ਤੱਕ, ਕਿਸ਼ੋਰ ਸਕੀਮ ਅਧੀਨ 50 ਹਜ਼ਾਰ ਤੋਂ 5 ਲੱਖ ਤੱਕ ਅਤੇ ਤਰੁਣ ਸਕੀਮ ਅਧੀਨ 5 ਲੱਖ ਤੋਂ 10 ਲੱਖ ਤੱਕ ਕਰਜ਼ਾ ਮਿਲ ਸਕਦਾ ਹੈ।ਸਕੀਮ ਅਧੀਨ ਕਰਜ਼ੇ ’ਤੇ ਸਬਸਿਡੀ ਲਾਗੂ ਨਹੀਂ ਹੈ ਅਤੇ ਵਿਆਜ ਦੀ ਦਰ ਆਰ.ਬੀ.ਆਈ ਦੀਆਂ ਹਦਾਇਤਾਂ ਅਨੁਸਾਰ ਹੁੰਦੀ ਹੈ।
                  ਉਨ੍ਹਾਂ ਦੱਸਿਆ ਕਿ ਸਕੀਮ ਲਈ ਕੋਈ ਵੀ ਭਾਰਤੀ ਨਾਗਰਿਕ, ਜਿਸ ਕੋਲ ਨਾਲ-ਫਾਰਮ ਸੈਕਟਰ ਦੀ ਆਮਦਨੀ ਪੈਦਾ ਕਰਨ ਵਾਲੀ ਗਤੀਵਿਧੀ ਜਿਵੇਂ ਕਿ ਮੈਨੂਫੈਕਚਰਿੰਗ, ਪ੍ਰੋਸੈਸਿੰਗ, ਟ੍ਰੇਡਿੰਗ ਜਾਂ ਸਰਵਿਸ ਸੈਕਟਰ ਲਈ ਵਪਾਰਕ ਯੋਜਨਾ ਹੈ ਅਤੇ ਜਿਸ ਦੀ ਕਰਜ਼ੇ ਦੀ ਲੋੜ 10 ਲੱਖ ਰੁਪਏ ਤੋਂ ਘੱਟ ਹੈ, ਅਪਲਾਈ ਕਰਨ ਵੇਲੇ ਪਛਾਣ ਪੱਤਰ, ਯੋਗਤਾ ਸਰਟੀਫਿਕੇਟ, ਰਿਹਾਇਸ਼ ਦਾ ਸਬੂਤ, ਦੋ ਫੋਟੋ, ਸਪਲਾਇਰ ਦਾ ਨਾਮ, ਮਸ਼ੀਨਰੀ ਦਾ ਵੇਰਵਾ ਤੇ ਉਸ ਦੀ ਕੀਮਤ ਅਤੇ ਜਾਤੀ ਸਰਟੀਫਿਕੇਟ ਹੋਣੇ ਚਾਹੀਦੇ ਹਨ।
                  ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਸਕੀਮ ਦਾ ਫਾਰਮ ਅਪਲਾਈ ਕਰਨ ਲਈ ਆਪਣੇ ਨੇੜੇ ਦੇ ਸਰਕਾਰੀ, ਪ੍ਰਾਈਵੇਟ, ਸਹਿਕਾਰੀ, ਖੇਤਰੀ ਰੂਰਲ ਬੈਂਕ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸੰਪਰਕ ਜਾਂ ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ।ਵਧੇਰੇ ਜਾਣਕਾਰੀ ਲਈ 7657825214 ਹੈਲਪ ਲਾਈਨ ਨੰਬਰ ਉਪਲੱਬਧ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …