ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ) – ਸੂਝਵਾਨ ਸਿਸਟਮਜ਼ ਅਤੇ ਨੈਟਵਰਕ `ਤੇ ਫੈਕਲਟੀ ਡਿਵੈਲਪਮੈਂਟ ਲਈ, ਪੰਜ ਦਿਨਾਂ ਆਨਲਾਈਨ ਸ਼ਾਰਟ-ਟਰਮ
ਟ੍ਰੇਨਿੰਗ ਪ੍ਰੋਗਰਾਮ (ਆਈ.ਐਸ.ਐਨ-2020) ਦਾ ਉਦਘਾਟਨ ਸਲਾਈਟ ਲੌਂਗੋਵਾਲ ਵਿਖੇ ਕੀਤਾ ਗਿਆ।ਇਹ ਸਿਖਲਾਈ ਪ੍ਰੋਗਰਾਮ ਸਲਾਈਟ ਲੌਂਗੋਵਾਲ ਅਤੇ ਐਨ.ਆਈ.ਟੀ ਉਤਰਾਖੰਡ ਦੇ ਇਲੈਕਟ੍ਰੋਨਿਕਸ ਵਿਭਾਗ ਵਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।ਕੋਆਰਡੀਨੇਟਰ ਇੰਜੀਨੀਅਰ ਵਿਵੇਕ ਹਰਸ਼ੇ ਸਹਾਇਕ ਪ੍ਰੋਫੈਸਰ ਇਲੈਕਟ੍ਰਾਨਿਕਸ ਵਿਭਾਗ ਸਲਾਈਟ ਕੋਰਸ ਦੇ ਆਨਲਾਈਨ ਉਦਘਾਟਨ ਦੌਰਾਨ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ।ਉਦਘਾਟਨ ਸਮੇਂ ਪ੍ਰੋਫੈਸਰ (ਡਾ.) ਸ਼ੈਲੇਂਦਰ ਜੈਨ, ਡਾਇਰੈਕਟਰ ਸਲਾਈਟ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਉਪਲੱਬਧ ਤਕਨੀਕੀ ਸਰੋਤਾਂ ਦੀ ਵਰਤੋਂ ਕਰਦਿਆਂ ਆਨਲਾਈਨ ਮੋਡ ਵਿੱਚ ਅਜਿਹੇ ਸਿਖਲਾਈ ਕੋਰਸਾਂ ਦੀਆਂ ਜਰੂਰਤਾਂ ਬਾਰੇ ਚਾਨਣਾ ਪਾਇਆ।ਜਿਸ ਨਾਲ ਫੈਕਲਟੀ ਅਤੇ ਵਿਦਿਆਰਥੀ ਤਕਨੀਕੀ ਤੌਰ ‘ਤੇ ਅਪਡੇਟ ਰਹਿੰਦਿਆਂ ਸਵੈ-ਸੁਰੱਖਿਆ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ।
ਪ੍ਰੋ: ਸ਼ਿਆਮ ਲਾਲ ਸੋਨੀ ਡਾਇਰੈਕਟਰ ਐਨ.ਆਈ.ਟੀ ਉਤਰਾਖੰਡ ਨੇ ਪ੍ਰੋ. (ਡਾ.) ਸ਼ੈਲੇਂਦਰ ਜੈਨ ਡਾਇਰੈਕਟਰ ਸਲਾਈਟ ਦੀ ਗਤੀਸ਼ੀਲ ਅਗਵਾਈ ‘ਚ ਸਲਾਈਟ ਲੌਂਗੋਵਾਲ ਦੀ ਮੁੱਖ ਭੂਮਿਕਾ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਦੱਸਿਆ ਕਿ ਜੁੜਵੀਂ ਸਾਂਝੇਦਾਰੀ ਵਿੱਚ, ਪਿਛਲੇ ਦਿਨੀਂ ਸਲਾਈਟ ਦੇ ਸਹਿਯੋਗ ਨਾਲ, ਐਨ.ਆਈ.ਟੀ ਵਲੋਂ ਕਈ ਤਕਨੀਕੀ ਗਤੀਵਿਧੀਆਂ ਕੀਤੀਆਂ ਗਈਆਂ ਹਨ।ਗੈਸਟ ਆਫ਼ ਆਨਰ ਡਾ. ਅਮੋਦ ਕੁਮਾਰ, ਪ੍ਰੋਫੈਸਰ ਐਨ.ਆਈ.ਟੀ.ਟੀ ਟੀ.ਆਰ ਚੰਡੀਗੜ ਨੇ ਹਾਜ਼ਰੀ ਲਵਾਈ।ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਬੰਧਕ ਵਲੋਂ ਚੁਣਿਆ ਗਿਆ ਇਹ ਖ਼ਾਸ ਸਿਰਲੇਖ ਵਰਤਮਾਨ ਦ੍ਰਿਸ਼ਟੀਕੋਣ ਵਿੱਚ ਬਹੁਤ ਸਾਰਥਿਕ ਹੈ, ਕਿਉਂਕਿ ਇਹ ਸੂਝਵਾਨ ਸਿਸਟਮਸ, ਬਹੁਤ ਸਾਰੇ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰਾਂ ਵਿੱਚ ਚੱਲ ਰਿਹਾ ਹੈ। ਪ੍ਰੋ. (ਡਾ.) ਏ.ਐਸ ਅਰੋੜਾ ਡੀਨ (ਅਕਾਦਮਿਕ) ਸਲਾਈਟ ਲੌਂਗੋਵਾਲ ਨੇ ਮਹਾਂਮਾਰੀ ਸਥਿਤੀ ਵਿੱਚ ਫੈਕਲਟੀ ਮੈਂਬਰਾਂ ਅਤੇ ਹੋਰ ਖੋਜ ਭਾਈਚਾਰੇ ਦੇ ਵੱਡੇ ਲਾਭ ਲਈ ਇਕ ਆਨਲਾਈਨ ਸਿਖਲਾਈ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ।ਪ੍ਰੋ. (ਡਾ.) ਸੁਰਿੰਦਰ ਸਿੰਘ, ਐਚ.ਓ.ਡੀ (ਈ.ਸੀ.ਈ), ਸਲਾਈਟ ਲੌਂਗੋਵਾਲ ਨੇ ਤੇਜ਼ੀ ਨਾਲ ਵਧ ਰਹੀ ਟੈਕਨਾਲੋਜੀ ਦੇ ਯੁੱਗ ਵਿੱਚ ਇਸ ਆਨਲਾਈਨ ਸਿਖਲਾਈ ਪ੍ਰੋਗਰਾਮ ਦੇ ਵੱਖ-ਵੱਖ ਪਹਿਲੂਆਂ `ਤੇ ਚਾਨਣਾ ਪਾਇਆ।ਸ਼ਾਰਟ-ਟਰਮ ਟ੍ਰੇਨਿੰਗ ਪ੍ਰੋਗਰਾਮ ਦੇ ਕਨਵੀਨਰ ਡਾ. ਏ.ਪੀ ਸਿੰਘ ਫਰਵਾਹਾ, ਪ੍ਰੋਫੈਸਰ ਇਲੈਕਟ੍ਰੋਨਿਕਸ ਵਿਭਾਗ ਸਲਾਈਟ ਲੌਂਗੋਵਾਲ ਨੇ ਹਾਜ਼ਰੀਨ ਨੂੰ ਸਿਖਲਾਈ ਪ੍ਰੋਗਰਾਮ ਦੇ ਸੰਚਾਲਨ ਬਾਰੇ ਜਾਣੂ ਕਰਾਇਆ।ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ 16 ਆਨਲਾਈਨ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ 14 ਮਾਹਰ ਲੈਕਚਰ ਦੇਸ਼ ਦੇ ਆਈ.ਆਈ.ਟੀ, ਐਨ.ਆਈ.ਟੀ ਅਤੇ ਹੋਰ ਪ੍ਰਮੁੱਖ ਤਕਨੀਕੀ ਸੰਸਥਾਵਾਂ ਦੇ ਉਘੇ ਮਾਹਰ ਪੇਸ਼ ਕਰਨਗੇ।
ਉਨ੍ਹਾਂ ਦੇ ਅਨੁਸਾਰ ਪੂਰੇ ਭਾਰਤ ਤੋਂ ਤਕਰੀਬਨ 70 ਫੈਕਲਟੀ ਮੈਂਬਰ ਅਤੇ ਰਿਸਰਚ ਸਕਾਲਰ ਰਜਿਸਟਰਡ ਡੈਲੀਗੇਟਾਂ ਦੇ ਤੌਰ ‘ਤੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਹਨ।ਸਮਾਪਤੀ ‘ਤੇ ਧੰਨਵਾਦ ਦਾ ਮਤਾ ਡਾਕਟਰ ਟੀ.ਐਸ ਅਰੋੜਾ ਮੁਖੀ ਇਲੈਕਟ੍ਰਾਨਿਕਸ ਵਿਭਾਗ ਐਨਆਈਟੀ ਉਤਰਾਖੰਡ ਨੇ ਪੇਸ਼ ਕੀਤਾ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media