Thursday, November 19, 2026

ਪਟਵਾਰ ਸਰਕਲਾਂ ਤੇ ਅਸ਼ਟਾਮ ਫਰੋਸਾਂ ਦੇ ਰਿਕਾਰਡ ਦੀ ਜਾਂਚ ਲਈ ਨੋਟਿਸ ਜਾਰੀ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲਾ ਮਾਲ ਅਧਿਕਾਰੀ ਮੁਕੇਸ਼ ਕੁਮਾਰ ਵਲੋਂ ਅੱਜ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀਆਂ ਵਿਸ਼ੇਸ਼ ਹਦਾਇਤਾਂ ‘ਤੇ ਜਿਲੇ ਦੇ ਪਟਵਾਰ ਸਰਕਲਾਂ ਅਤੇ ਅਸ਼ਟਾਮ ਫਰੋਸਾਂ ਦੀ ਅਚਨਚੇਤ ਜਾਂਚ ਕੀਤੀ ਗਈ।ਜਿਸ ਦੌਰਾਨ ਪਾਈਆਂ ਗਈਆਂ ਖਾਮੀਆਂ ਦਾ ਗੰਭੀਰ ਨੋਟਿਸ ਲੈਂਦੇ ਮੁਕੇਸ਼ ਕੁਮਾਰ ਨੇ ਵਿਭਾਗੀ ਕਾਰਵਾਈ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।ਉਨਾਂ ਦੱਸਿਆ ਕਿ ਪਟਵਾਰ ਸਰਕਲਾਂ ਦੀ ਜਾਂਚ ਦੌਰਾਨ 110 ਨੰਬਰ ਪਟਵਾਰ ਸਰਕਲ ਦੇ ਮਾਲ ਰਿਕਾਰਡ ਵਿੱਚ ਜੋ ਊਣਤਾਈਆਂ ਪਾਈਆਂ ਗਈਆਂ ਹਨ, ਉਨਾਂ ਲਈ ਪਟਵਾਰੀ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਇਸੇ ਦੌਰਾਨ ਇਕ ਅਸ਼ਟਾਮ ਫਰੋਸ ਕੋਲ ਸ਼ਹਿਰ ਦਾ ਲਾਇਸੈਂਸ ਨਾ ਹੋਣ ਦੇ ਬਾਵਜ਼ੂਦ ਉਹ ਸ਼ਹਿਰ ਵਿੱਚ ਅਸ਼ਟਾਮ ਵੇਚਦਾ ਵਿਅਕਤੀ ਮਿਲਿਆ।ਉਹ ਆਪ ਬੂਥ ‘ਤੇ ਨਾ ਹੋ ਕੇ ਉਸ ਦੇ ਥਾਂ ਕੋਈ ਹੋਰ ਅਸ਼ਟਾਮ ਵੇਚ ਰਿਹਾ ਸੀ।ਉਨਾਂ ਦੱਸਿਆ ਕਿ ਇਸ ਕੇਸ ਵਿਚ ਵੀ ਲਾਇਸੈਂਸ ਰੱਦ ਕਰਨ ਬਾਰੇ ਨੋਟਿਸ ਜਾਰੀ ਕੀਤਾ ਜਾਵੇਗਾ।ਉਨਾਂ ਕਿਹਾ ਕਿ ਕਈ ਪਟਵਾਰੀਆਂ ਦੇ ਕਮਰਿਆਂ ਵਿੱਚ ਅਜੇ ਵੀ ਏ.ਸੀ ਲੱਗੇ ਮਿਲਣ ‘ਤੇ ਉਨਾਂ ਦੀ ਜਵਾਬ ਤਲਬੀ ਕੀਤੀ ਜਾਵੇਗੀ।
                   ਮੁਕੇਸ਼ ਕੁਮਾਰ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਜਾਂਚ ਜਾਰੀ ਰਹੇਗੀ ਅਤੇ ਜੋ ਵੀ ਮਾਲ ਵਿਭਾਗ ਦਾ ਅਧਿਕਾਰੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Check Also

ਖਾਲਸਾ ਕਾਲਜ ਵਿਖੇ ਵਿਰਾਸਤੀ ਕਲਾਵਾਂ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਪੰਜਾਬ …