ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਕਮਿਊਨਿਸਟ ਪਾਰਟੀਆਂ ਵੱਲੋਂ ਅੱਜ ਇੱਥੇ ਸੰਵਿਧਾਨਿਕ ਹੱਕ, ਅਵਾਜ਼ ਤੇ ਬੋਲਣ ਦੇ ਮੂਲ ਅਧਿਕਾਰ ਵਜੋਂ ਦਿੱਤੀ
ਅਜ਼ਾਦੀ ਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਵਿਸ਼ਾਲ ਰੈਲੀ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ।ਸਥਾਨਕ ਕੰਪਨੀ ਬਾਗ ਵਿਖੇ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਕਾ. ਵਿਜੇ ਕੁਮਾਰ ਛੇਹਰਟਾ, ਕਾ. ਰਤਨ ਸਿੰਘ ਰੰਧਾਵਾ, ਕਾ. ਮੰਗਲ ਸਿੰਘ ਧਰਮਕੋਟ, ਕਾ. ਅਵਤਾਰ ਸਿੰਘ ਜੱਸੜ, ਕਾ. ਨਰਭਿੰਦਰ ਸਿੰਘ ਅਤੇ ਕਾ. ਤਾਰਾ ਸਿੰਘ ਮੋਗਾ ਨੇ ਕੀਤੀ।ਰੈਲੀ ਨੂੰ ਕਾ. ਮੰਗਤ ਰਾਮ ਪਾਸਲਾ, ਕਾ. ਅਮਰਜੀਤ ਸਿੰਘ ਆਸਲ, ਕਾ. ਦਰਸ਼ਨ ਸਿੰਘ ਖੱਟਕੜ, ਕਾ. ਗੁਰਮੀਤ ਸਿੰਘ ਬੱਖਤੂਪੁਰਾ, ਕਾ. ਨਰਭਿੰਦਰ ਸਿੰਘ, ਪ੍ਰਿੰਥੀਪਾਲ ਸਿੰਘ ਮਾੜੀਮੇਘਾ, ਤਾਰਾ ਸਿੰਘ ਮੋਗਾ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਧਾਰਾ 144 ਗੈਰ ਸਿਆਸੀ ਸਰਗਰਮੀਆਂ ਨੂੰ ਰੋਕਣਾ, ਲੋਕਾਂ ਦੇ ਜਮਹੂਰੀ ਹੱਕਾਂ ਉੱਪਰ ਹਮਲਾ ਹੈ। ਅਜਿਹਾ ਅਸਲ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਵਿੱਚ ਆਪਣੀ ਅਸਫਲਤਾ ਅਤੇ ਸਮਾਜ ਦੇ ਵੱਖ-ਵੱਖ ਹਿੱਸਿਆਂ ਵੱਲੋਂ ਜਿੰਦਗੀ ਦੀਆਂ ਬੁਨਿਆਦੀ ਮੰਗਾਂ, ਬੇਰੁਜਗਾਰੀ, ਮੰਹਿਗਾਈ, ਭ੍ਰਿਸ਼ਟਾਚਾਰ ਅਤੇ ਸਮਾਜਿਕ ਸੇਵਾਵਾਂ, ਸਵੱਚ ਪਾਣੀ, ਸਿਹਤ ਅਤੇ ਸਿੱਖਿਆ ਸਬੰਧੀ ਉੱਠ ਰਹੀ ਅਵਾਜ਼ ਨੂੰ ਰੋਕਣ ਲਈ ਇਹ ਸਾਰੇ ਰੱਸੇ ਪੈੜੇ ਵੱਟੇ ਰਾ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਧਾਰਾ 144 ਵਾਪਿਸ ਲਈ ਜਾਵੇ। ਲਾਕਡਾਊਨ ਖਤਮ ਕੀਤਾ ਜਾਵੇ, ਰੈਲੀਆਂ, ਮੁਜਾਰਿਆਂ ਸਮੇਂ ਜਨਤਕ ਅਤੇ ਸਿਆਸੀ ਆਗੂਆਂ ਉੱਪਰ ਬਣਾਏ ਗਏ ਕੇਸ ਵਾਪਿਸ ਲਏ ਜਾਣ।ਬੇਰੁਜ਼ਗਾਰ ਹੋਏ ਲੋਕਾਂ ਨੂੰ 10,000/- ਰੁਪਏ ਪ੍ਰਤੀ ਮਹੀਨਾ ਖਰਚਾ ਦਿੱਤਾ ਜਾਵੇ।ਕਿਸਾਨ ਮਾਰੂ ਖੇਤੀ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਨੂੰ ਕੇਂਦਰ ਦੀ ਮੋਦੀ ਸਰਕਾਰ ਵਾਪਿਸ ਲਵੇ।ਕੇਂਦਰ ਸਰਕਾਰ ਵਲੋਂ ਜੇਲਾਂ ਵਿੱਚ ਝੂਠੇ ਕੇਸ ਪਾ ਡੱਕੇ ਗਏ ਬੁੱਧੀਜੀਵੀਆਂ, ਜਮਹੂਰੀ ਤੇ ਮਾਨਵੀ ਅਧਿਕਾਰਾਂ ਦੇ ਕਾਰਕੂਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਤੋੜੇ ਗਏ ਸਾਰੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ।ਮਹਾਂਮਾਰੀ ਦਾ ਟਾਕਰਾ ਪੁਲਿਸ ਦੇ ਡੰਡੇ ਨਾਲ ਨਹੀਂ, ਸਗੋਂ ਵਧੀਆ ਸਿਹਤ ਪ੍ਰਬੰਧ ਉਸਾਰਨ, ਸਹੀ ਇਲਾਜ ਮੁਹੱਈਆ ਕਰਵਾਉਣ, ਟੈਸਟਾਂ ਦਾ ਸੁਚੱਜਾ ਪ੍ਰਬੰਧ ਕਰਨ ਅਤੇ ਕੋਰੋਨਾ ਮਹਾਂਮਾਰੀ ਸਮੇਤ ਬਿਮਾਰੀਆਂ ਦੇ ਟਾਕਰੇ ਲਈ ਲੋਕਾਂ ਨੂੰ ਵਧੀਆ ਖੁਰਾਕ ਦੇ ਕੇ ਕੀਤਾ ਜਾਵੇ।ਸਟੇਜ਼ ਸਕੱਤਰ ਦੀ ਸੇਵਾ ਕਾ. ਲਖਬੀਰ ਸਿੰਘ ਨਿਜ਼ਾਮਪੁਰਾ ਨੇ ਬਾਖੂਬੀ ਨਿਭਾਈ।
ਇਸ ਮੌਕੇ ਉੱਪਰ ਡਾ. ਸਤਨਾਮ ਸਿੰਘ ਅਜਨਾਲਾ, ਕਾ. ਹਰਭਜਨ ਸਿੰਘ, ਕਾ. ਦਸਵਿੰਦਰ ਕੌਰ, ਕਾ. ਜਤਿੰਦਰ ਸਿੰਘ ਛੀਨਾ, ਕਾ. ਪ੍ਰਗਟ ਸਿੰਘ ਜਾਮਾਰਾਏ, ਕਾ. ਹਰਦੀਪ ਕੌਰ ਕੋਟਲਾ, ਕਾ. ਮੋਹਨ ਲਾਲ, ਕਾ. ਸੁਖਵੰਤ ਸਿੰਘ, ਕਾ. ਬਲਦੇਵ ਸਿੰਘ ਵੇਰਕਾ, ਕਾ. ਦਵਿੰਦਰ ਸਿੰਘ ਸੋਹਲ, ਕਾ. ਅਰਜਨ ਸਿੰਘ ਹੁਸ਼ਿਆਰ ਨਗਰ, ਕਾ. ਬਲਬੀਰ ਸਿੰਘ ਰੰਧਾਵਾ, ਕਾ. ਜਤਿੰਦਰ ਸਿੰਘ ਗੋਪਾਲਪੁਰਾ, ਕਾ. ਕੁਲਵੰਤ ਸਿੰਘ ਮੱਲੂਨੰਗਲ, ਕਾ. ਗੁਰਮੇਜ ਸਿੰਘ ਤਿੰਮੋਵਾਲ, ਕਾ. ਸਤਬੀਰ ਸਿੰਘ ਸੁਲਤਾਨੀ, ਕਾ. ਸਤਨਾਮ ਸਿੰਘ ਝੰਡੇਰ, ਕਾ. ਸੀਤਲ ਸਿੰਘ ਤਲਵੰਡੀ ਆਦਿ ਹਾਜ਼ਰ ਸਨ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media