Monday, April 20, 2026

ਸਹਾਇਕ ਸਿਵਲ ਸਰਜਨ ਤੇ ਜਿਲ੍ਹਾ ਸਿਹਤ ਅਫਸਰ ਕੋਰੋਨਾ ਨੂੰ ਹਰਾ ਕੇ ਮੁੜ ਡਿਊਟੀ ‘ਤੇ ਪਰਤੇ

ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ

ਕਪੂਰਥਲਾ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਕਪੂਰਥਲਾ ਦੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਵਲੋਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ।ਕੋਰੋਨਾ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਹ ਅੱਜ ਮੁੜ ਡਿਊਟੀ ‘ਤੇ ਪਰਤ ਆਏ ਹਨ।ਜਿਕਰਯੋਗ ਹੈ ਕਿ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਦੋਹਾਂ ਹੀ ਅਧਿਕਾਰੀਆਂ ਵਲੋਂ ਖੁਦ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਸੀ।ਇਸ ਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੋ ਕੇ ਸਿਹਤਯਾਬ ਹੋ ਕੇ ਦੋਵੇਂ ਉਚ ਅਧਿਕਾਰੀ ਮੁੜ ਵਿਭਾਗ ਦੇ ਕੰਮਾਂ ਵਿੱਚ ਜੁਟ ਗਏ ਹਨ।
                  ਡਾ. ਰਮੇਸ਼ ਕੁਮਾਰੀ ਬੰਗਾ ਤੇ ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਨੇ ਕਿਹਾ ਕਿ ਇਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ, ਬਲਕਿ ਸਹੀ ਜੀਵਨ ਸ਼ੈਲੀ ਅਪਣਾ ਕੇ ਤੇ ਪੂਰੀ ਸਾਵਧਾਨੀ ਵਰਤ ਕੇ ਇਸ ਵਾਇਰਸ ਨਾਲ ਨਜਿਠਿਆ ਜਾ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਇਰਸ ਦੇ ਸੰਬੰਧ ਵਿੱਚ ਜੋ ਅਫਵਾਹਾਂ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ ਤੇ ਖੁਦ ਇਹ ਟੈਸਟ ਕਰਵਾਉਣ ਦੀ ਪਹਿਲ ਕਰਨੀ ਚਾਹੀਦੀ ਹੈ। ਦੋਹਾਂ ਉਚ ਅਧਿਕਾਰੀਆਂ ਨੇ ਇਹ ਵੀ ਤਾਕੀਦ ਕੀਤੀ ਹੈ ਕਿ ਪਾਜ਼ੀਟਿਵ ਆਉਣ `ਤੇ ਮਰੀਜ਼ ਨਾਲ ਜੋ ਲੋਕ ਨਕਾਰਾਤਮਕ ਵਿਹਾਰ ਕਰਦੇ ਹਨ, ਉਹ ਚਿੰਤਾਜਨਕ ਹੈ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …