Thursday, September 24, 2026

ਵਿਧਾਇਕ ਰਾਣਾ ਵਲੋਂ ਜਲੋਖਾਨਾ ਵਿਖੇ ਟਿਊਬਵੈਲ ਲਾਉਣ ਦੇ ਕੰਮ ਦੀ ਸ਼ੁਰੂਆਤ

15.36 ਲੱਖ ਦੀ ਆਵੇਗੀ ਲਾਗਤ

ਕਪੂਰਥਲਾ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਜਲੌਖਾਨਾ ਚੌਂਕ ਵਿਖੇ ਟਿਊਬਵੈਲ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।ਜਿਸ ‘ਤੇ ਕੁੱਲ 15.36 ਲੱਖ ਲਾਗਤ ਆਵੇਗੀ ।
               ਵਿਧਾਇਕ ਨੇ ਦੱਸਿਆ ਕਿ ਸ਼ਹਿਰ ਦੀ ਆਬਾਦੀ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ 4 ਨਵੇਂ ਟਿਊਬਵੈਲ ਲਗਾਏ ਗਏ ਹਨ।ਉਹਨਾਂ ਦੱਸਿਆ ਕਿ ਜਲੌਖਾਨਾ ਚੌਂਕ ਵਿਖੇ ਲਗਾਏ ਜਾ ਰਹੇ ਇਸ ਟਿਊਬਵੈਲ ਨਾਲ ਮਲਕਾਣਾ ਮੁਹੱਲਾ, ਲਾਹੌਰੀ ਗੇਟ, ਨੀਚੇ ਬੰਧਨ, ਸ਼ਾਲੀਮਾਰ ਬਾਗ ਤੇ ਸ਼ਹਿਰੀਆਂ ਮੁਹੱਲਾ ਦੀ ਲਗਭਗ 8000 ਦੀ ਅਬਾਦੀ ਨੂੰ ਲਾਭ ਹੋਵੇਗਾ।ਕਾਰਜਸਾਧਕ ਅਫਸਰ ਆਦਰਸ਼ ਕੁਮਾਰ ਨੇ ਦੱਸਿਆ ਕਿ ਟਿਊਬਵੈਲ ਲਈ 650 ਫੁੱਟ ਡੂੰਘਾ ਬੋਰ ਕੀਤਾ ਜਾ ਰਿਹਾ ਹੈ, ਜੋ ਕਿ ਅਗਲੇ 15 ਦਿਨ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
               ਇਸ ਮੌਕੇ ਕਾਂਗਰਸੀ ਆਗੂ ਵਿਸ਼ਾਲ ਸੋਨੀ, ਨਰਿੰਦਰ ਮਨਸੂ, ਬੋਬੀ ਭਸੀਨ, ਸਤਨਾਮ ਵਾਲੀਆ, ਕੁਲਦੀਪ ਸਿੰਘ, ਕਮਲਜੀਤ ਕਾਕਾ, ਡਾ. ਵਿੱਕੀ, ਅਸ਼ਵਨੀ ਰਾਜਪੂਤ, ਵਿਕਾਸ ਸ਼ਰਮਾ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …