Wednesday, February 25, 2026

ਜਿਲ੍ਹੇ `ਚ ਅੱਜ ਮਿਲੇ 141 ਕਰੋਨਾ ਪਾਜ਼ਟਿਵ, 68 ਕੋਰੋਨਾ ਮੁਕਤ ਵਿਅਕਤੀ ਪਰਤੇ ਘਰਾਂ ਨੂੰ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 141 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 68 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁੱਲ 3428 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।
                      ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 933 ਐਕਟਿਵ ਕੇਸ ਹਨ।ਹੁਣ ਤੱਕ 190 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨਾਂ ਕਿਹਾ ਕਿ ਅੱਜ 8 ਵਿਅਕਤੀਆਂ ਦੀ ਕਰੋਨਾ ਨਾਲ ਮੋਤ ਹੋਈ ਹੈ।ਜਿੰਨਾਂ ਵਿੱਚ ਮਨਜੀਤ ਕੌਰ ਉਮਰ 60 ਸਾਲ ਵਾਸੀ ਇੰਦਰਾ ਕਾਲੋਨੀ ਮੁਸਤਫਾਬਾਦ, ਮਨਜੀਤ ਕੌਰ ਉਮਰ 45 ਸਾਲ ਵਾਸੀ ਪਿੰਡ ਮੱਲੀਆਂ ਮਾਨਾਂਵਾਲਾ, ਰਕਸ਼ਾ ਵਰਮਾ ਉਮਰ 75 ਸਾਲ ਵਾਸੀ ਲਕਸ਼ਮੀ ਵਿਹਾਰ, ਜਸਬੀਰ ਕੌਰ ਉਮਰ 65 ਸਾਲ ਵਾਸੀ ਗੋਲਡਨ ਐਵਨਿਊ, ਅਨਿਲ ਬੇਰੀ ਉਮਰ 65 ਸਾਲ ਵਾਸੀ ਤਹਿਸੀਲਪੁਰਾ, ਵਿਸ਼ਾਲ ਸਿੰਘ ਉਮਰ 20 ਸਾਲ ਵਾਸੀ ਪਿੰਡ ਬਾਸਰਕੇ ਗਿਲਾਂ, ਆਸ਼ਾ ਉਮਰ 52 ਸਾਲ ਵਾਸੀ ਅਨੰਦ ਵਿਹਾਰ ਛਬੀਲ ਰੋਡ ਅਤੇ ਸੁਰਜੀਤ ਕੌਰ ਉਮਰ 60 ਸਾਲ ਵਾਸੀ ਨੇੜੇ ਗੋਲਡਨ ਟੈਂਪਲ ਸ਼ਾਮਲ ਹਨ।
                      ਸਿਵਲ ਸਰਜਨ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਐਕਟਿਵ ਕੇਸਾਂ ਦੇ ਗ੍ਰਾਫ ਵਿੱਚ ਗਿਰਾਵਟ ਆ ਸਕੇ।ਉਨਾਂ ਕਿਹਾ ਕਿ ਸਾਨੂੰ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਕਰੋਨਾ ਵਾਇਰਸ ਨੂੰ ਹਰਾ ਕੇ ਜਿੱਤ ਪ੍ਰਾਪਤ ਕਰ ਸਕਦੇ ਹਾਂ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …