ਅੰਮ੍ਰਿਤਸਰ, 4 ਸਤੰੰਬਰ (ਦੀਪ ਦਵਿੰਦਰ ਸਿੰਘ) – ਕਰੋਨਾ ਮਹਾਂਮਾਰੀ ਕਰਕੇ ਹੋਰਨਾਂ ਲੋਕਾਂ ਵਾਂਗ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਰੰਗ ਮੰਚ ਕਲਾਕਾਰਾਂ ਦੀ
ਬਾਂਹ ਫੜਦਿਆਂ ਅਮਰੀਕਾ ਨਿਵਾਸੀ ਪੰਜਾਬੀ ਕਲਾਕਾਰ ਜੋੜੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਨੇ ਨਾਟਕਕਾਰ ਜਗਦੀਸ਼ ਸਚਦੇਵਾ ਰਾਹੀਂ 10 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ।ਜਿਹੜੀ ਅੱਜ ਏਥੇ ਚੋਣਵੇਂ ਸਾਹਿਤਕਾਰਾਂ ਅਤੇ ਰੰਗ ਕਰਮੀਆਂ ਦੀ ਹਾਜ਼ਰੀ ਵਿੱਚ ਰੰਗਮੰਚ ਦੀ ਸੀਨੀਅਰ ਅਭਿਨੇਤਰੀ ਸੁਖਵਿੰਦਰ ਵਿਰਕ ਅਤੇ ਰੰਗ ਕਰਮੀ ਵਿਕਾਸ ਸੋਨੂੰ ਨੂੰ ਭੇਟ ਕੀਤੀ ਗਈ।
ਡਾ. ਸਚਦੇਵਾ ਨੇ ਦੱਸਿਆ ਕਿ ਪਿਛਲੇ ਦਿਨੀਂ ਕਾਲਮ ਨਵੀਸ ਰਮੇਸ਼ ਰਾਮਪੁਰਾ ਵਲੋਂ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਰਾਹੀਂ ਰੰਗ ਕਰਮੀਆਂ ਦੀਆਂ ਦੁਸ਼ਵਾਰੀਆਂ ਨੂੰ ਵੱਡੇ ਪੱਧਰ ‘ਤੇ ਉਭਾਰਿਆ ਸੀ।ਏਸੇ ਕਰਕੇ ਅਜਿਹੀ ਸਹਾਇਤਾ ਦੀ ਪਹਿਲ ਕਦਮੀ ਹੋਈ ਹੈ।
ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਹੁਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਜੁਰਗਾਂ ਵਲੋਂ “ਬੰਦਾ ਬੰਦੇ ਦਾ ਦਾਰੂ” ਵਰਗੀਆਂ ਕਹੀਆਂ ਗੱਲਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਢਾਲਣ ਦੀ ਲੋੜ ਹੈ। ਸ਼ਾਇਰ ਦੇਵ ਦਰਦ ਨੇ ਵੀ ਕਿਸੇ ਹੋਰ ਲੋੜਵੰਦ ਲਈ ਆਪਣੇ ਵਲੋਂ 10 ਹਜਾਰ ਰੁਪਏ ਦੀ ਰਾਸ਼ੀ ਜਮਾਂ ਕਰਵਾਉਂਦਿਆਂ ਅਜਿਹੇ ਉਪਰਾਲੇ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਲੋੜ ‘ਤੇ ਜੋਰ ਦਿੱਤਾ।
ਅਭਿਨੇਤਰੀ ਸੁਖਵਿੰਦਰ ਵਿਰਕ ਅਤੇ ਵਿਕਾਸ ਸੋਨੂੰ ਨੇ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਤੋਂ ਇਲਾਵਾ ਡਾ. ਸਚਦੇਵਾ, ਦੀਪ ਦੇਵਿੰਦਰ ਸਿੰਘ ਤੇ ਦੇਵ ਦਰਦ ਦਾ ਧੰਨਵਾਦ ਕੀਤਾ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media