ਸਤਬੰਰ ਮਹੀਨੇ ਜ਼ਿਲ੍ਹਾ ਸੰਗਰੂਰ ‘ਚ 50 ਮੀਟਿੰਗਾਂ ਕਰਨ ਦਾ ਫੈਸਲਾ
ਸੰਗਰੂਰ, 5 ਸਤੰਬਰ (ਜਗਸੀਰ ਲੌਂਗੋਵਾਲ) – ਬਹੁਜਨ ਮੁਕਤੀ ਪਾਰਟੀ ਪੰਜਾਬ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਮੱਦੇਨਜ਼ਰ ਕੀਤੀਆਂ ਜਾ
ਰਹੀਆਂ ਜਿਲ੍ਹਾ ਵਾਰ ਮੀਟਿੰਗ ਦਾ ਸਿਲਸਿਲਾ ਆਰੰਭ ਕਰਦੇ ਹੋਏ ਆਈ.ਟੀ ਵਿੰਗ ਪੰਜਾਬ ਦੇ ਇੰਚਾਰਜ ਗੁਰਦੀਪ ਹੀਰਾ ਮਸੀਹ ਨੇ ਸੰਗਰੂਰ ਦੀ ਜਿਲ੍ਹਾ ਕਮੇਟੀ ਤੇ ਹਲਕਾ ਇੰਚਾਰਜ਼ਾਂ ਨਾਲ ਮੁਲਾਕਾਤ ਕੀਤੀ।ਉਨਾਂ ਕਿਹਾ ਕਿ ਪਾਰਟੀ ਨੂੰ ਗਰਾਊਂਡ ਪੱਧਰ ‘ਤੇ ਮਜ਼ਬੂਤ ਕਰਨ ਲਈ ਸੂਬਾਈ ਲੀਡਰਸ਼ਿਪ ਦਿਨ ਰਾਤ ਮਿਹਨਤ ਕਰ ਰਹੀ ਹੈ।ਕੁਲਦੀਪ ਸਿੰਘ ਈਸਾਪੁਰੀ ਦੀ ਅਗਵਾਈ ਹੇਠ ਪਾਰਟੀ ਲੋਕਾਂ ਦੇ ਘਰਾਂ ‘ ਪਹੁੰਚ ਕੀਤੀ ਜਾ ਰਹੀ ਹੈ।ਬਹੁਜਨ ਮੁਕਤੀ ਪਾਰਟੀ ਦੇ ਪ੍ਰਧਾਨ ਕਰਨੈਲ ਸਿੰਘ ਨੀਲੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਵਜੀਫਾ ਘਪਲਿਆਂ ਤੇ ਪ੍ਰਾਈਵੇਟ ਕਾਲਜਾਂ ਵਲੋਂ ਐਸ.ਸੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ।ਪਾਰਟੀ ਦੇ ਸ਼ਹਿਰੀ ਪ੍ਰਧਾਨ ਡਾ. ਸੁਖਜਿੰਦਰ ਸਿੰਘ ਗਾਗੋਵਾਲ ਨੇ ਕਿਹਾ ਕਿ ਬਹੁਜਨ ਮੁਕਤੀ ਪਾਰਟੀ ਜਿਲ੍ਹੇ ਦੇ ਹਰੇਕ ਪਰਿਵਾਰ ਕੋਲ ਜਾਵੇਗੀ ਤੇ ਮੂਲ ਨਿਵਾਸੀ ਮਹਾਂ ਪੁਰਸ਼ਾਂ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਏਗੀ।ਰਿਟਾਇਰਡ ਅਧਿਆਪਕ ਸਮਸ਼ੇਰ ਸਿੰਘ ਸੰਗਰੂਰ ਨੂੰ ਲੋਕ ਸਭਾ ਹਲਕਾ ਸੰਗਰੂਰ ਦਾ ਇੰਚਾਰਜ਼ ਤੇ ਸ੍ਰੀਮਤੀ ਸਿਮਰਨਜੀਤ ਕੌਰ ਕਾਲਬੰਜ਼ਾਰਾ ਨੂੰ ਜਿਲ੍ਹਾ ਸੰਗਰੂਰ ਦੀ ਮਹਿਲਾ ਵਿੰਗ ਪ੍ਰਧਾਨ ਨਿਯੁੱਕਤ ਕੀਤਾ ਗਿਆ।ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਸੰਗਰੂਰ ਜ਼ਿਲ੍ਹੇ ਵਿਚ ਸਤੰਬਰ ਮਹੀਨੇ 50 ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਭਾਰਤੀ ਵਿਦਿਆਰਥੀ ਮੋਰਚਾ ਦੇ ਪ੍ਰਧਾਨ ਗੁਰਜੰਟ ਸਿੰਘ ਬੰਟੀ, ਬਹੁਜਨ ਮੁਕਤੀ ਪਾਰਟੀ ਦੇ ਜਿਲਾ ਮੀਤ ਪ੍ਰਧਾਨ ਬੀਰ ਸਿੰਘ ਲੌਂਗੋਵਾਲ, ਲਾਲ ਸਿੰਘ ਮੋੜਾ, ਮੱਘਰ ਸਿੰਘ ਖਨਾਲ ਖੁਰਦ, ਛੋਟਾ ਸਿੰਘ ਖੁਨਾਲ ਖੁਰਦ ਆਦਿ ਮੌਜੂਦ ਸਨ।
Punjab Post Daily Online Newspaper & Print Media