ਸੰਗਰੂਰ, 5 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ
ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਭਾਸ਼ਣ ਮੁਕਾਬਲਿਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਦਾ ਨਤੀਜਾ ਐਲਾਨਿਆ ਗਿਆ ਹੈ।
ਜਸਵੀਰ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਮਿਡਲ ਵਰਗ ਦੇ ਬਲਾਕ ਅਹਿਮਦਗੜ ’ਚੋਂ ਕੋਮਲਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਮੋਮਨਾਬਾਦ, ਬਲਾਕ ਚੀਮਾਂ ’ਚੋਂ ਮਨੀਸ਼ਾ ਸਰਕਾਰੀ ਹਾਈ ਸਕੂਲ ਤਕੀਪੁਰ, ਬਲਾਕ ਧੂਰੀ ’ਚੋਂ ਪ੍ਰਭਜੋਤ ਕੌਰ ਸਰਕਾਰੀ ਹਾਈ ਸਕੂਲ ਬਮਾਲ, ਬਲਾਕ ਲਹਿਰਾਗਾਗਾ ’ਚੋਂ ਸਹਿਜਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਸੇਖੂਵਾਸ, ਬਲਾਕ ਮਲੇਰਕੋਟਲਾ-1 ’ਚੋਂ ਬਬਨਦੀਪ ਕੌਰ ਸਰਕਾਰੀ ਮਿਡਲ ਸਕੂਲ ਖੇੜੀ ਸੌਢੀਆਂ, ਬਲਾਕ ਮਲੇਰਕੋਟਲਾ-2 ’ਚੋਂ ਸੋੋਨੀਆ ਸ਼ਰਮਾ ਸਰਕਾਰੀ ਮਿਡਲ ਸਕੂਲ ਕਿਲਾ ਰਹਿਮਤਗੜ, ਬਲਾਕ ਮੂਣਕ ’ਚੋਂ ਜਸਮੀਤ ਕੌਰ ਸਰਕਾਰੀ ਹਾਈ ਸਕੂਲ ਚੂਲੜ ਕਲਾਂ, ਬਲਾਕ ਸੰਗਰੂਰ-1 ’ਚੋਂ ਅਭਿਜੀਤ ਸਿੰਘ ਸਰਕਾਰੀ ਮਿਡਲ ਸਕੂਲ ਲੱਡੀ, ਬਲਾਕ ਸੰਗਰੂਰ-2 ’ਚੋਂ ਪ੍ਰਭਚਰਨ ਸਿੰਘ ਸਰਕਾਰੀ ਮਿਡਲ ਸਕੂਲ ਕਾਲਾ ਝਾੜ, ਬਲਾਕ ਸ਼ੇਰਪੁਰ ’ਚੋਂ ਜਸਮਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ, ਬਲਾਕ ਸਨਾਮ-1 ’ਚੋਂ ਸੋਨੀਆ ਸਰਕਾਰੀ ਮਿਡਲ ਸਕੂਲ ਮੋਰਾਂਵਾਲੀ ਅਤੇ ਬਲਾਕ ਸਨਾਮ-2 ’ਚੋਂ ਜਸ਼ਨਦੀਪ ਕੌਰ ਸਰਕਾਰੀ ਮਿਡਲ ਸਕੂਲ ਤੂਰਬੰਜ਼ਾਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਤਰਾਂ ਸੈਕੰਡਰੀ ਵਰਗ ਦੇ ਵਿਚੋਂ ਬਲਾਕ ਅਹਿਮਦਗੜ ’ਚੋਂ ਅਰਸ਼ਦੀਪ ਕੌਰ ਸਰਕਾਰੀ ਹਾਈ ਸਕੂਲ ਝਨੇਰ, ਬਲਾਕ ਚੀਮਾਂ ’ਚੋਂ ਕੁਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ, ਬਲਾਕ ਧੂਰੀ ’ਚੋਂ ਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ ਕਹੇਰੂ, ਬਲਾਕ ਲਹਿਰਾਗਾਗਾ ’ਚੋਂ ਗਗਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੌਰਾ ਕਲਾਂ, ਬਲਾਕ ਮਲੇਰਕੋਟਲਾ-1 ’ਚੋਂ ਸਿਮਰਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ, ਬਲਾਕ ਮਲੇਰਕੋਟਲਾ-2 ’ਚੋਂ ਕਿਰਨਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ, ਬਲਾਕ ਮੂਣਕ ’ਚੋਂ ਹਸਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਨੇ ਪਹਿਲਾ ਸਥਾਨ, ਬਲਾਕ ਸੰਗਰੂਰ-1 ’ਚੋਂ ਨਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਲਵਾਲ ਗਗੜਪੁਰ ਨੇ ਪਹਿਲਾ ਸਥਾਨ, ਬਲਾਕ ਸੰਗਰੂਰ-2 ’ਚੋਂ ਸੁਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਭਵਾਨੀਗੜ ਨੇ ਪਹਿਲਾ ਸਥਾਨ, ਬਲਾਕ ਸ਼ੇਰਪੁਰ ’ਚੋਂ ਪਵਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੋੜ ਨੇ ਪਹਿਲਾ ਸਥਾਨ, ਬਲਾਕ ਸਨਾਮ-1 ’ਚੋਂ ਅਰਸ਼ਜੋਤ ਕੌਰ ਸ.ਸ.ਸ.ਸ (ਕੰ) ਸਨਾਮ ਨੇ ਪਹਿਲਾ ਸਥਾਨ, ਬਲਾਕ ਸਨਾਮ-2 ’ਚੋਂ ਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋੜਾਂ ਆਦਿ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਉਪ ਜਿਲਾ ਸਿੱਖਿਆ ਅਫ਼ਸਰ ਉਮ ਪ੍ਰਕਾਸ਼ ਸੇਤੀਆ ਅਤੇ ਜਿਲਾ ਨੋਡਲ ਅਫ਼ਸਰ ਸੁਖਵਿੰਦਰ ਕੌਰ ਸਿੱਧੂ ਨੇ ਸਮੂਹ ਬਲਾਕ ਨੋਡਲ ਅਫਸਰ ਸਹਿਬਾਨ ਅਤੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਗਾਇਡ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਅਗਲੇ ਮੁਕਾਬਲਿਆਂ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media