ਕਪੂਰਥਲਾ, 6 ਸਤੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਸਾਈਕਲਿੰਗ ਕਲੱਬ ਵਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਅੱਜ ਪਿੰਡ
ਢਪਈ ਵਿਖੇ ਪਿੰਡ ਦੀ ਪੰਚਾਇਤ ਅਤੇ ਏ.ਐਸ.ਆਈ ਗੁਰਬਚਨ ਸਿੰਘ ਇੰਚਾਰਜ਼ ਟਰੈਫਿਕ ਐਜੂਕੇਸ਼ਨ ਸੈਲ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਇਆ ਗਿਆ।
ਏ.ਐਸ.ਆਈ ਗੁਰਬਚਨ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਜਾਇਜ਼ ਸ਼ਰਾਬ ਜਾਂ ਹੋਰ ਨਸ਼ੇ ਵੇਚਦੇ-ਵੰਡਦੇ ਹਨ ਤਾਂ ਨੇੜੇਲੇ ਪੁਲਿਸ ਸਟੇਸ਼ਨ ਨੂੰ ਸੂਚਨਾ ਦੇ ਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਉਹ ਸਰਕਾਰ ਦਾ ਸਾਥ ਦੇਣ।
ਉਨਾਂ ਕਿਹਾ ਕਿ ਕੋਰੋਨਾ ਵਾਇਰਸ ਮਾਹਾਂਮਾਰੀ ਦਾ ਭਿਆਨਕ ਰੁਪ ਦਿਨੋ ਦਿਨ ਵਧਦਾ ਨਜ਼ਰ ਆ ਰਿਹਾ ਹੈ, ਜਿਸ ਤੋਂ ਬਚਾਅ ਲਈ ਮਾਸਕ ਪਹਿਨਣਾ ਜਰੂਰੀ ਹੈ।ਸੈਮਨਿਾਰ ਦੋਰਾਨ ਮਾਸਕ ਵੀ ਵੰਡੇ ਗਏ।ਇਸ ਮੌਕੇ ਸਾਈਕਲਿੰਗ ਕਲੱਬ ਦੇ ਮੈਂਬਰ ਗੁਰਮੁੱਖ ਸਿੰਘ ਢੋਡ, ਪੁਸ਼ਪਿੰਦਰ ਸਿੰਘ, ਪਰਮ ਭਾਟੀਆ, ਹਨੀ ਭਾਟੀਆ, ਗਗਨ, ਹੈਰੀ ਜੁਨੇਜਾ, ਗੌਰਵ ਗੁਪਤਾ, ਵਰੁਣ ਬਤਰਾ ਤੇ ਪਿੰਡ ਵਾਸੀ ਦੇਵ ਸਿੰਘ, ਜੁਝਾਰ ਸਿੰਘ, ਅਵਤਾਰ ਸਿੰਘ, ਸਰਪੰਚ ਹਰਦਿਆਲ ਸਿੰਘ, ਹਰਕਿਸ਼ਨ ਸਿੰਘ ਹਾਜ਼ਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media