ਆਈ.ਐਚ.ਏ ਫਾਊਂਡੇਸ਼ਨ ਚੇਅਰਮੈਨ ਮਾਰਚ ਤੋਂ ਹੁਣ ਤੱਕ ਲਗਾਤਾਰ 10 ਹਜ਼ਾਰ ਲੋਕਾਂ ਤੱਕ ਲੰਗਰ ਪਹੁੰਚਾ ਰਹੇ ਹਨ ਲੰਗਰ
ਅੰਮ੍ਰਿਤਸਰ, 6 ਸਤੰਬਰ (ਗੁਰਪ੍ਰੀਤ ਸਿੰਘ) – ਪੱਛਮੀ ਬੰਗਾਲ ਦੇ ਕਲਕੱਤਾ ਨਿਵਾਸੀ ਸਤਨਾਮ ਸਿੰਘ ਆਹਲੂਵਾਲੀਆ ਦਾ ਅੰਮ੍ਰਿਤਸਰ ਆਉਣ ‘ਤੇ ਸ੍ਰੀ ਦਰਬਾਰ
ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਗਿਆਨੀ ਮਾਨ ਸਿੰਘ, ਗਿਆਨੀ ਸੁਖਜਿੰਦਰ ਸਿੰਘ ਅਤੇ ਗਿਆਨੀ ਗੁਰਮਿੰਦਰ ਸਿੰਘ ਨੇ ਕਰੋਨਾ ਕਾਲ ਦੌਰਾਨ ਉਨਾਂ ਵਲੋਂ ਕੀਤੀਆਂ ਗਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਸਤਨਾਮ ਸਿੰਘ ਆਹਲੂਵਾਲੀਆ ਨੇ ਕਲਕੱਤਾ ਵਿਖੇ ਜਦੋ ਤੋਂ ਕਰੋਨਾ ਕਾਰਨ ਦੇਸ਼ ਵਿਆਪੀ ਲਾਕ ਡਾਉਨ ਸ਼ੁਰੂ ਹੋਇਆ ਸੀ।ਉਸ ਵੇਲੇ ਤੋਂ ਹੀ ਨਿਰੰਤਰ ਲੋੜਵੰਦਾਂ ਤੱਕ ਗੁਰਦੁਆਰਾ ਬਿਹਾਲਾ ਦੇ ਸਹਿਯੋਗ ਨਾਲ ਲੰਗਰ ਅਤੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।
ਸਤਨਾਮ ਸਿੰਘ ਨੇ ਦੱਸਿਆ ਕਿ ਜੋ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਵਾਂਝੇ ਰਹਿ ਗਏ ਸੀ।ਉਹਨਾਂ ਲਈ ਪਿਛਲੇ ਲਗਭਗ 6 ਮਹੀਨੇ ਤੋਂ ਲਗਾਤਾਰ ਉਹ ਲੰਗਰ ਸੇਵਾ ਕਰ ਰਹੇ ਹਨ ਅਤੇ ਹੁਣ ਤੱਕ ਕਰੀਬ 11 ਲੱਖ ਲੋਕਾਂ ਨੂੰ ਗੁਰੂ ਕਾ ਲੰਗਰ ਛਕਾਇਆ ਗਿਆ ਹੈ।ਇਸ ਦੇ ਨਾਲ ਹੀ ਲੰਗਰ ਆਨ ਵਹੀਲਜ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।ਜਿਸ ਤਹਿਤ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਲਈ ਦੋ ਵਿਸ਼ੇਸ਼ ਗੱਡੀਆਂ ਤਿਆਰ ਕੀਤੀਆਂ ਗਈਆਂ ਹਨ।ਇਹਨਾਂ ਸੇਵਾਵਾਂ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਵੀ ਸ਼ਲਾਘਾ ਕਰਦਿਆਂ ਇੱਕ ਪ੍ਰਸ਼ੰਸ਼ਾ ਪੱਤਰ ਅਤੇ ਕਲਕੱਤਾ ਦੇ ਮੇਅਰ ਫਿਰਾਜ਼ ਹਕੀਮ ਨੇ ਧੰਨਵਾਦ ਪੱਤਰ ਭੇਜਿਆ ਹੈ।
ਇਸ ਮੌਕੇ ਸਤਨਾਮ ਸਿੰਘ ਸਲੂਜਾ, ਬੀਬੀ ਪਰਮਜੀਤ ਕੌਰ ਪਿੰਕੀ, ਇੰਦਰਜੀਤ ਸਿੰਘ ਵਾਲੀਆ, ਗੁਰਬੀਰ ਕੌਰ ਆਹਲੂਵਾਲੀਆ, ਗੁਰਚਾਹਤ ਕੌਰ ਆਹਲੂਵਾਲੀਆ, ਜਸਪਾਲ ਸਿੰਘ, ਕੰਵਰਪ੍ਰੀਤ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਮੌਜ਼ੂਦ ਸਨ।
Punjab Post Daily Online Newspaper & Print Media