Thursday, June 11, 2026

13ਵੇਂ ਦਿਨ ਭੁੱਖ ਹੜਤਾਲ ‘ਤੇ ਬੈਠੇ ਅਧਿਆਪਕਾਂ ਕੀਤੀ ਜ਼ਿਲ੍ਹਾ ਦਫਤਰ ਦੇ ਖਿਲਾਫ ਨਾਅਰੇਬਾਜ਼ੀ

10 ਸਤੰਬਰ ਤੱਕ ਦਿੱਤੇ ਜਾਣਗੇ ਜਿਲ੍ਹੇ ਦੇ ਵਿਧਾਇਕਾਂ ਨੂੰ ਰੋਸ ਪੱਤਰ – ਘੁੱਕੇਵਾਲੀ, ਢੰਡ, ਰੰਧਾਵਾ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਲੋਂ ਜਾਣ ਬੁੱਝ ਕੇ ਲੰਮੇ ਸਮੇਂ ਤੋਂ ਹੈਡ ਟੀਚਰ /ਸੈਂਟਰ ਹੈਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਈ.ਟੀ.ਯੂ ਵੱਲੋਂ ਵਿੱਢੇ ਗਏ ਸੰਘਰਸ਼ ਤਹਿਤ ਅੱਜ 13 ਵੇਂ ਦਿਨ ਭੁੱਖ ਹੜਤਾਲ ‘ਤੇ ਬੈਠੇ ਬਲਾਕ ਅੰਮ੍ਰਿਤਸਰ-2 ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਸ਼ਾਹ, ਜਤਿੰਦਰ ਪਾਲ ਸਿੰਘ ਰੰਧਾਵਾ, ਸੁਧੀਰ ਢੰਡ, ਸੁਖਦੇਵ ਸਿੰਘ ਵੇਰਕਾ, ਰਵਿੰਦਰ ਸ਼ਰਮਾ, ਗੁਰਲਾਲ ਸਿੰਘ ਸੋਹੀ, ਤਜਿੰਦਰ ਸਿੰਘ, ਵਿਨੋਦ ਭੂਸ਼ਨ, ਸੁਲੇਖ ਸ਼ਰਮਾ, ਮੁਨੀਸ਼ ਸਲਹੋਤਰਾ, ਰਣਜੀਤ ਸਿੰਘ ਬੱਲ, ਮਲਕੀਅਤ ਸਿੰਘ, ਗੁਰਵਿੰਦਰ ਸਿੰਘ, ਰਾਜਨ ਚੌਧਰੀ, ਰਜਿੰਦਰ ਕੁਮਾਰ ਆਦਿ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਦਫ਼ਤਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
                ਇਸ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ, ਜਤਿੰਦਰਪਾਲ ਸਿੰਘ ਰੰਧਾਵਾ, ਸੁਧੀਰ ਢੰਡ, ਗੁਰਪ੍ਰੀਤ ਸਿੰਘ ਥਿੰਦ ਆਦਿ ਨੇ ਆਉਣ ਵਾਲੇ ਸਮੇਂ ਵਿੱਚ ਭੁੱਖ ਹੜਤਾਲ ਦੇ ਨਾਲ-ਨਾਲ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਜਿਲਿਆਂ ਵਿੱਚ ਸਿੱਖਿਆ ਦਾ ਸੁਧਾਰ ਕਰਾਉਣ ਦਾ ਕੀਤਾ ਜਾ ਰਿਹਾ ਦਾਅਵਾ ਯਾਦ ਕਰਾਉਣ ਲਈ 7 ਤੋਂ 10 ਸਤੰਬਰ ਤੱਕ ਵੱਖ-ਵੱਖ ਹਲਕਾ ਵਿਧਾਇਕਾਂ ਨੂੰ ਦਿੱਤੇ ਜਾ ਰਹੇ ਰੋਸ ਪੱਤਰਾਂ `ਚ ਮੰਗ ਕੀਤੀ ਜਾਵੇਗੀ ਕਿ ਜਿਲ੍ਹੇ `ਚ ਅਧਿਆਪਕਾਂ ਦੀਆਂ ਬਣਦੀਆਂ ਪ੍ਰਮੋਸ਼ਨਾਂ ਨਾ ਕਰਨ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿਲ੍ਹੇ ‘ਚ ਤੁਰੰਤ ਪ੍ਰਮੋਸ਼ਨਾਂ ਕਰਾਵਾਈਆਂ ਜਾਣ ਤਾਂ ਜੋ ਸਰਹੱਦੀ ਸਕੂਲਾਂ ਦਾ ਪ੍ਰਬੰਧ ਸਹੀ ਚੱਲ ਸਕੇ।
                        ਇਸ ਦੌਰਾਨ ਭੁੱਖ ਹੜਤਾਲ ਕੈਂਪ `ਚ ਜਗਦੀਪ ਸਿੰਘ ਮਜੀਠਾ, ਗੁਰਮੀਤ ਸਿੰਘ ਨਾਗ, ਸੁਖਦੀਪ ਸਿੰਘ, ਰਾਜਵਿੰਦਰ ਸਿੰਘ ਲੁੱਧੜ ਵੀ ਹਾਜਰ ਸਨ।

Check Also

BBK DAV College Students Secure Placements in Deloitte USI

Amritsar, June 11 (Punjab Post Bureau) – Students of BBK DAV College for Women, Amritsar, …