Tuesday, September 29, 2026

ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਮੈਡੀਕਲ ਮਹੱਤਤਾ ਰੱਖਦੇ ਪੌਦੇ ਲਗਾਏ ਗਏ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ) – ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਬਰਸਾਤੀ ਮੌਸਮ ਦੌਰਾਨ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਦੌਰਾਨ ਕਲੱਬ ਵਲੋਂ ਸਥਾਨਕ ਮਹਿਤਾ ਰੋਡ ਸਥਿਤ ਐਮ.ਬੀ.ਐਸ ਰਿਜ਼ਾਰਟ ਅਤੇ ਫਤੇਹਪੁਰ ਨਿਜ਼ਾਮਪੁਰ ਰੋਡ ਦੇ ਦੋਵੇਂ ਪਾਸੇ ਮੈਡੀਕਲ ਮਹੱਤਤਾ ਰੱਖਦੇ ਸੁਹੰਜਨਾ (ਮੋਰਿੰਗਾ) ਦੇ ਪੌਦੇ ਲਗਾਏ ਗਏ।ਇਸ ਸਮੇਂ ਗੱਲਬਾਤ ਕਰਦਿਆਂ ਪ੍ਰਧਾਨ ਬਲਜੀਤ ਸਿੰਘ ਜੰਮੂ ਨੇ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਤੇ ਹਰਿਆਵਲ ਲਈ ਪੌਦੇ ਲਗਾਉਣੇ ਜਰੂਰੀ ਹਨ।ਪਰ ਲਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਦਵਾਈਆਂ ‘ਚ ਵਰਤੇ ਜਾਂਦੇ ਪੌਦੇ ਲਗਾਏ ਜਾ ਰਹੇ ਹਨ।ਅੱਜ ਵੀ ਜੋ ਸੁਹੰਜਨਾ ਦੇ ਪੌਦੇ ਲਗਾਏ ਗਏ ਹਨ, ਉਸ ਦੇ ਹਰੇ ਤੇ ਸੁੱਕੇ ਪੱਤੇ ਮਨੁੱਖੀ ਇਮੂਇਟੀ ਵਧਾਉਣ ਲਈ ਲਾਭਕਾਰੀ ਹਨ।ਉਨਾਂ ਕਿਹਾ ਕਿ ਵੈਦਾਂ ਤੇ ਹਕੀਮਾਂ ਵਲੋਂ ਯੁੱਗਾਂ ਤੋਂ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
                   ਇਸ ਮੌਕੇ ਚੇਅਰਮੈਨ ਹਸਪਤਾਲ ਪ੍ਰਾਜੈਕਟ ਦੇ ਚੇਅਰਮੈਨ ਲਾਇਨ ਨਰਿੰਦਰ ਸਿੰਘ, ਲਾਇਨ ਜਗਮੋਹਨ ਸਿੰਘ ਦੂਆ, ਲਾਇਨ ਮਨਦੀਪ ਸਿੰਘ, ਲਾਇਨ ਸੱਜਣ ਸਿੰਘ, ਲਾਇਨ ਬਲਦੇਵ ਸਿੰਘ, ਡਾ. ਰਣਬੀਰ ਸਿੰਘ ਜੋਸਨ, ਡਾ. ਰੁਪਿੰਦਰ ਸਿੰਘ, ਡਾ. ਬਿਕਰਮਜੀਤ ਸਿੰਘ, ਗੁਰਮੀਤ ਸਿੰਘ ਜੰਮੂ ਅਤੇ ਸੱਜਣ ਸਿੰਘ ਆਦਿ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …