Monday, July 28, 2025
Breaking News

ਪਨਗ੍ਰੇਨ ਦੇ ਗੋਦਾਮ ‘ਚ ਕਤਲ ਕੀਤੇ ਸੁਰੱਖਿਆ ਗਾਰਡ ਦੇ ਪਰਿਵਾਰ ਨੂੰ ਮਿਲਣ 50 ਲੱਖ – ਰਾਣਵਾਂ

ਧੂਰੀ, 9 ਸਤੰਬਰ (ਪ੍ਰਵੀਨ ਗਰਗ) – ਭਵਾਨੀਗੜ੍ਹ ਦੇ ਇੱਕ ਗੋਦਾਮ ਵਿੱਚ ਸੁਰੱਖਿਆ ਗਾਰਡ ਵਜੋਂ ਆਪਣੀ ਡਿਊਟੀ ਨਿਭਾਅ ਰਹੇ ਗੁਰਵਿੰਦਰ ਸਿੰਘ ਨੂੰ ਬੀਤੇ ਦਿਨੀਂ ਕੁੱਝ ਚੋਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿਊਟੀ ਕਰ ਰਹੇ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਹੋਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਫਰੰਟ ‘ਤੇ ਲੜਾਈ ਲੜ ਰਹੇ ਇਹਨਾਂ ਯੋਧਿਆਂ ਦਾ ਮਨੋਬਲ ੳੁੱਚਾ ਰਹਿ ਸਕੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੂਬਾ ਆਗੂ ਰਣਜੀਤ ਸਿੰਘ ਰਾਣਵਾਂ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਦਰਜ਼ਾ ਤਿੰਨ ਅਤੇ ਚਾਰ ਮੁਲਾਜ਼ਮ, ਠੇਕਾ, ਆਉਟ ਸੋਰਸਿੰਗ ਕਰਮਚਾਰੀ ਅਪਣੀ ਅਤੇ ਪ੍ਰੀਵਾਰਾਂ ਦੀ ਜਾਨ ਖਤਰੇ ਵਿੱਚ ਪਾ ਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਵਿੱਚ ਫਰੰਟ ਲਾਈਨ ਤੇ ਸੰਘਰਸ਼ ਕਰ ਰਹੇ ਹਨ।ਬੀਤੇ ਦਿਨੀਂ ਭਵਾਨੀਗੜ੍ਹ ਪਨਗ੍ਰੇਨ ਦੇ ਗੁਦਾਮਾਂ ਵਿੱਚ ਕਣਕ ਚੋਰੀ ਕਰਨ ਆਏ ਚੋਰਾਂ ਦੇ ਗੈਗ ਵੱਲੋਂ ਡਿਊਟੀ ‘ਤੇ ਤਾਇਨਾਤ 2 ਸਕਿਓਰਟੀ ਗਾਰਡਾਂ ਨੂੰ ਬੰਨ ਕੇ ਗੌਦਾਮ ਲੁੱਟਣ ਦੀ ਕੋਸ਼ਿਸ਼ ਨੂੰ ਇੱਕ 22 ਸਾਲਾ ਨੌਂਜਵਾਨ ਗੁਰਵਿੰਦਰ ਸਿੰਘ ਨੇ ਅਪਣੀ ਜਾਨ ਦੀ ਬਾਜ਼ੀ ਲਾ ਕੇ ਕਰੋੜਾਂ ਰੁਪਏ ਦੇ ਅਨਾਜ਼ ਦੀ ਚੋਰੀ ਬਚਾਅ ਲਈ।ਇਸ ਡਿਊਟੀ ਦੌਰਾਨ ਮਾਰੇ ਗਏ ਇਸ ਨੌਜਵਾਨ ਦੇ ਪਰਿਵਾਰ ਨੂੰ ਵੀ ਘੱਟੋ-ਘੱਟ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
                        ਇਸ ਮੌਕੇ ਮੀਤ ਪ੍ਰਧਾਨ ਗੁਰਮੀਤ ਮਿੱਡਾ, ਜੁਆਇੰਟ ਸਕੱਤਰ ਹੰਸਰਾਜ ਦੀਦਾਰਗੜੁ, ਜਿਲਾ ਆਗੂ ਸ਼ਾਮ ਲਾਲ ਲਹਿਰਾ, ਬੇਅੰਤ ਮੋਰਾਂਵਾਲੀ, ਸਮਸੇਰ ਉੱਪੋਕੀ, ਜਸਵੀਰ ਜੱਟੂਆਂ (ਪਨਸਪ), ਜਸਪਾਲ ਪਾਲੀ, ਚਰਨਜੀਤ ਸੰਗਰੂਰ ਆਦਿ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …