ਸੰਗਰੂਰ, 9 ਸਤੰਬਰ (ਜਗਸੀਰ ਲੌਂਗੋਵਾਲ) – ਵਾਤਾਵਰਣ ਨੂੰ ਸ਼ੁੱਧ ਅਤੇ ਹਰਿਆ ਭਰਿਆ ਰੱਖਣ ਲਈ ਡਾਇਰੈਕਟਰ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ ਮੋਹਾਲੀ ਵਲੋਂ
ਚਲਾਈ ਮੁਹਿੰਮ ਦੌਰਾਨ ਪਰਮਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲਾ ਸੰਗਰੂਰ ਦੇ 31 ਸੇਵਾ ਕੇਂਦਰਾਂ ਦੇ ਅਧਿਕਾਰੀਆ ਵਲੋਂ ਕਰੀਬ 310 ਬੂਟੇ ਲਗਾਏ ਗਏ।
ਜ਼ਿਲਾ ਈ.ਗਵਰਨਸ ਕੁਆਡੀਨੇਟਰ ਸੰਗਰੂਰ ਅਮਨ ਗਰਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਦੇ ਮੰਤਵ ਲਈ ਲਗਾਏ ਬੂਟਿਆਂ ਦੀ ਦੇਖਭਾਲ ਲਈ ਹਰੇਕ ਸੇਵਾ ਕੇਂਦਰ ਦੇ ਟੀਮ ਇੰਚਾਰਜ਼ ਨੂੰ ਬਕਾਇਦਾ ਰੋਜ਼ਾਨਾ ਪਾਣੀ ਅਤੇ ਸੁਚੱਜੀ ਸੰਭਾਲ ਲਈ ਕਿਹਾ ਗਿਆ ਹੈ।ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।ਉਨਾਂ ਦੱਸਿਆ ਕਿ ਜ਼ਿਲਾ ਪੱਧਰ ’ਤੇ ਵੱਖ-ਵੱਖ ਸੇਵਾ ਕੇਂਦਰਾਂ ਤੇ ਲਗਾਏ ਪੌਦਿਆਂ ਲਈ ਜ਼ੰਗਲਾਤ ਅਫ਼ਸਰ ਸ੍ਰੀਮਤੀ ਵਿਦਿਆ ਸਾਗਰੀ ਵਲੋਂ ਬੂਟੇ ਲਗਾਉਣ ਲਈ ਪੂਰਾ ਸਹਿਯੋਗ ਕੀਤਾ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media