ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਸੁਨੀਲ ਦੱਤੀ ਨੇ ਵਿਧਾਨ ਸਭਾ ਹਲਕਾ ਉਤਰੀ ਦੇ ਇਲਾਕੇ ਗ੍ਰੀਨ ਫੀਲਡ
ਵਿਖੇ ਸ਼੍ਰੀ ਮੁਕਤੀ ਨਾਰਾਇਣ ਧਾਮ ਵੈਂਕਟੇਸ਼ਵਰ ਮੰਦਰ ਤੋਂ ਸੀ.ਸੀ ਫਲੋਰਿੰਗ ਦੇ ਕੰਮ ਦਾ ਉਦਘਾਟਨ ਕੀਤਾ।ਇਸ ਤੋਂ ਪਹਿਲਾਂ ਮੇਅਰ ਅਤੇ ਵਿਧਾਇਕ ਨੇ ਮੰਦਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਲਿਆ। ਇਸ ਮੌਕੇ ਕੌਂਸਲਰ ਸਮੀਰ ਦੱਤਾ, ਕੇ.ਕੇ ਸ਼ਰਮਾ, ਯੂ.ਡੀ ਸ਼ਰਮਾ, ਗੁਰਿੰਦਰ ਸਿੰਘ ਸੋਢੀ, ਜਸਬੀਰ ਸਿੰਘ ਬੱਲ, ਐਮ.ਆਰ ਸ਼ਰਮਾ, ਸੁਨੀਲ ਉੱਪਲ, ਧਰਮਪਾਲ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਇਸੇ ਦੌਰਾਨ ਮੇਅਰ ਕਰਮਜੀਤ ਸਿੰਘ ਨੇ ਵਾਰਡ ਨੰਬਰ 7 ਵਿੱਚ ਗਲੀ ਰਾਮ ਪਿਆਰੀ ਨਵੀਂ ਅਬਾਦੀ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਪੱਕੀਆਂ ਕਰਨ ਦੇ ਵਿਕਾਸ ਕਾਰਜ਼ਾਂ ਦਾ ਸ਼ੁਭਆਰੰਭ ਕੀਤਾ। ਉਹਨਾਂ ਦੇ ਨਾਲ ਇੰਦਰਜੀਤ ਸਿੰਘ ਬੋਬੀ, ਰਾਮ ਪ੍ਰਧਾਨ, ਰਾਹੁਲ, ਹੀਰਾ ਲਾਲ ਗੋਪਾਲ ਸੇਠ, ਮੰਗਤ ਰਾਮ, ਮਹੇਸ਼ ਕੁਮਾਰ ਲਾਟੀ, ਮੋਂਟੀ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media