Tuesday, September 29, 2026

ਵਿਦਿਅਕ ਭਾਸ਼ਣ ਮੁਕਾਬਲੇ ਦੇ ਜਿਲ੍ਹਾ ਪੱਧਰੀ ਨਤੀਜੇ ਐਲਾਨੇ

ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂ ਕੱਲ ਰਾਤ ਆਨਲਾਈਨ ਮੁਕਾਬਲਿਆਂ ਦੀ ਕੜੀ ਦੇ ਚੌਥੇ ਮੁਕਾਬਲੇ ਦਾ ਨਤੀਜਾ ਐਲਾਨ ਹੋ ਗਿਆ ਹੈ।ਇਸ ਮੁਕਾਬਲੇ ਵਿੱਚ ਸੂਬੇ ਦੇ 28537 ਪ੍ਰਤੀਯੋਗੀਆਂ ਨੇ ਹਿੱਸਾ ਲਿਆ, ਜਦਕਿ ਜਿਲ੍ਹਾ ਅੰਮ੍ਰਿਤਸਰ ਤੋਂ 1567 ਵਿਦਿਆਰਥੀ ਸ਼ਾਮਲ ਸਨ।ਜਿਲ੍ਹਾ ਪੱਧਰੀ ਨਤੀਜੇ ਅਨੁਸਾਰ ਮਿਡਲ ਵਿੰਗ ਵਿਚ ਰਾਜਨਪ੍ਰੀਤ ਕੌਰ ਕਟੜਾ ਕਰਮ ਸਿੰਘ ਸਕੂਲ ਨੇ ਪਹਿਲਾ, ਨਵਜੋਤ ਕੌਰ ਸ ਸ ਸ ਸ ਸੈਂਸਰਾ ਨੇ ਦੂਜਾ, ਸੁਪ੍ਰੀਤ ਕੌਰ (ਸ ਮਿ ਸ ਮੁੱਛਲ) ਨੇ ਤੀਜਾ ਪਵਨਦੀਪ ਕੌਰ (ਜੋਨਸ ਮੁਹਾਰ ਸਕੂਲ) ਨੇ ਚੌਥਾ ਅਤੇ ਸ਼ਰਨਜੀਤ ਕੌਰ ਛੇਹਰਟਾ ਸਕੂਲ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ।
                  ਦੂਜੇ ਪਾਸੇ ਸੈਕੰਡਰੀ ਵਿੰਗ ਵਿੱਚ ਲਕਸ਼ਮੀ ਸ਼ਰਮਾ ਕਟੜਾ ਕਰਮ ਸਿੰਘ ਸਕੂਲ ਨੇ ਪਹਿਲਾ, ਮਨਮੀਤ ਕੌਰ ਐਮ.ਐਸ ਗੇਟ ਸ਼ਿਵਾਲਾ ਸਕੂਲ ਨੇ ਦੂਜਾ, ਸਮਰੀਨ ਕੌਰ ਬੱਲ ਕਲਾਂ ਸਕੂਲ ਨੇ ਤੀਜਾ, ਬਿਬੇਕਨੂਰ ਮਾਲ ਰੋਡ ਸਕੂਲ ਨੇ ਚੌਥਾ ਅਤੇ ਸੁਨੇਹਾ ਰਾਜਾਸਾਂਸੀ ਕੰਨਿਆ ਸਕੂਲ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ।ਮਿਡਲ ਵਿੰਗ ਵਿੱਚ ਸਿਮਰਤ ਕੌਰ ਕਟੜਾ ਕਰਮ ਸਿੰਘ ਸਕੂਲ, ਗੁਰਦਰਸ਼ਨ ਕੌਰ ਸੈਂਸਰਾ ਸਕੂਲ, ਰੁਪਿੰਦਰਬੀਰ ਕੌਰ ਮੁੱਛਲ ਸਕੂਲ, ਰੀਨਾ ਰਾਣੀ ਜੌਨਸ ਮੁਹਾਰ ਸਕੂਲ ਅਤੇ ਕਰਮਜੀਤ ਕੌਰ ਛੇਹਰਟਾ ਸਕੂਲ ਨੇ ਗਾਈਡ ਅਧਿਆਪਕਾਂ ਦੇ ਤੌਰ ‘ਤੇ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਸੈਕੰਡਰੀ ਵਿੰਗ ਵਿੱਚ ਲਵਲੀ ਕੁਮਾਰੀ ਕਟੜਾ ਕਰਮ ਸਿੰਘ ਸਕੂਲ ਮਨਦੀਪ ਕੌਰ ਸ਼ਿਵਾਲਾ ਸਕੂਲ ਰਾਜ ਕੁਮਾਰ ਬੱਲ ਕਲਾਂ ਸਕੂਲ ਮਨਦੀਪ ਕੌਰ ਬੱਲ ਮਾਲ ਰੋਡ ਸਕੂਲ ਅਤੇ ਰਿਮੀ ਸਿੱਧੂ ਰਾਜਾਸਾਂਸੀ ਕੰਨਿਆ ਸਕੂਲ ਅਧਿਆਪਕਾਂ ਨੇ ਇਹਨਾਂ ਵਿਦਿਆਰਥੀਆਂ ਦਾ ਸ਼ਾਨਦਾਰ ਮਾਰਗ ਦਰਸ਼ਨ ਕਰਕੇ ਆਪਣੇ ਆਪਣੇ ਸਕੂਲਾਂ ਦਾ ਨਾਂ ਰੌਸ਼ਨ ਕੀਤਾ ਹੈ ।
                    ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਜੇਤੂ ਪ੍ਰਤੀਯੋਗੀਆਂ ਦੇ ਮੁੱਖੀਆਂ ਅਤੇ ਗਾਈਡ ਅਧਿਆਪਕਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …