ਸੰਗਰੂਰ, 10 ਸਤੰਬਰ (ਜਗਸੀਰ ਲੌਂਗੋਵਾਲ) – ਰਾਏਕੋਟ ਤਹਿਸੀਲ ਕੰਪਲੈਕਸ ਦੇ ਮੇਨ ਗੇਟ ‘ਤੇ ਰੋਸ ਪ੍ਰਦਰਸ਼ਨ ਤੋਂ ਬਾਅਦ ਸੀਟੂ ਆਗੂਆਂ ਨੇ ਐਸ.ਐਸ.ਪੀ ਮਾਨਸਾ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਆਪਣੇ ਸੰਬੋਧਨ ‘ਚ ਦੋਸ਼ ਲਾਇਆ ਕਿ ਸੀਟੂ ਦੇ ਸੂਬਾ ਸਕੱਤਰ ਕੁਲਵਿੰਦਰ ਸਿੰਘ ਉੱਡਤ ਸਮੇਤ ਦਰਜਨਾਂ ਸੀਟੂ ਆਗੂਆਂ ਅਤੇ ਵਰਕਰਾਂ ‘ਤੇ 5 ਸਤੰਬਰ ਨੂੰ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਦਫ਼ਤਰ ਵਿੱਚ ਦਾਖਲ ਹੋ ਕੇ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨੇ ਅੰਨ੍ਹਾ ਤਸ਼ੱਦਦ ਢਾਹਿਆ ਹੈ।ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉਪਰ ਅੰਨ੍ਹਾ ਤਸ਼ੱਦਦ ਕਰਨ ਵਾਲ਼ਿਆਂ ਵਿੱਚ ਬਿਨਾਂ ਵਰਦੀ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ।ਸੀਟੂ ਆਗੂਆਂ ਨੇ ਕਿਹਾ ਕਿ ਐਸ.ਐਸ.ਪੀ ਮਾਨਸਾ ਦੇ ਇਸ ਨਾਦਰਸ਼ਾਹੀ ਫ਼ਰਮਾਨ ਵਿਰੁੱਧ ਸੂਬੇ ਵਿੱਚ ਪੁੱਤਲੇ ਫੂਕਣ ਦਾ ਸਿਲਸਿਲਾ ਉਨ੍ਹਾਂ ਚਿਰ ਜਾਰੀ ਰਹੇਗਾ।ਜਦ ਤੱਕ ਬੇਕਸੂਰ ਸੀਟੂ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਕੇ ਜਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।ਉਨਾਂ ਕਿਹਾ ਕਿ ਜਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਹੈ।ਕਾਮਰੇਡ ਪ੍ਰਕਾਸ਼ ਬਰਮੀ, ਪ੍ਰਕਾਸ਼ ਸਿੰਘ ਹਿੱਸੋਵਾਲ, ਪ੍ਰਿਤਪਾਲ ਸਿੰਘ ਬਿੱਟਾ ਤੋਂ ਇਲਾਵਾ ਆਗਣਵਾੜੀ ਯੂਨੀਅਨ ਰਾਏਕੋਟ ਦੀ ਬਲਾਕ ਪ੍ਰਧਾਨ ਬਲਜੀਤ ਕੌਰ ਨੇ ਵੀ ਇਕੱਠ ਸੰਬੋਧਨ ਕੀਤਾ।
ਇਸ ਮੌਕੇ ਹਰਜੀਤ ਸਿੰਘ ਕਲਸੀਆਂ, ਸਰੂਪ ਸਿੰਘ ਭੋਲਾ, ਅਮਰੀਕ ਸਿੰਘ ਜੋਹਲਾ, ਭੁਪਿੰਦਰ ਸਿੰਘ, ਮੁਹੰਮਦ ਤੌਸੀਫ, ਸ਼ਾਦੀ ਖਾਂ, ਕਰਮਜੀਤ ਸਿੰਘ ਸਨੀ, ਰੁਲਦਾ ਸਿੰਘ, ਕਰਨੈਲ ਸਿੰਘ, ਗੱਗੂ ਸੱਤੋਵਾਲ, ਆਗਣਵਾੜੀ ਯੂਨੀਅਨ ਦੀ ਜਨਰਲ ਸਕੱਤਰ ਰਣਜੀਤ ਕੌਰ, ਕੈਸ਼ੀਅਰ ਕਾਮਿਨੀ ਕੌਸ਼ਿਕ ਤੇ ਭੁਪਿੰਦਰ ਕੌਰ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …