ਜੰਡਿਆਲਾ ਗੁਰੁ, 11 ਸਤੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਤੇ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ.
ਨਵਦੀਪ ਸਿੰਘ ਦਿਸ਼ਾ ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਿਰਮਲ ਸਿੰਘ ਦੀ ਅਗਵਾਈ ਹੇਠ ਪ੍ਰਾਇਮਰੀ ਹੈਲਥ ਸੈਂਟਰ ਵਰਪਾਲ ਵਿਖੇ ਕੋਵਿਡ-19 ਦੀ ਸੈਂਪਲਿੰਗ ਦਾ ਕੰਮ ਸ਼ੁਰੂ ਕੀਤਾ ਗਿਆ।ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਇਹ ਕੈਂਪ ਵਿੱਚ ਰੋਜ਼ਾਨਾ ਟੈਸਟ ਹੋਇਆ ਕਰਨਗੇ।ਇਹ ਸਹੂਲਤ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਇਲਾਕਾ ਨਿਵਾਸੀਆਂ ਨੂੰ ਦਿੱਤੀ ਗਈ ਤਾਂ ਜੋ ਇਹ ਲੋਕ ਦੂਰ ਦੁਰਾਡੇ ਜਾਣ ਤੋਂ ਬਚ ਸਕਣ।ਇਸ ਵਿੱਚ ਕਸ਼ਮੀਰ ਸਿੰਘ ਐਸ.ਐਚ.ਓ ਚਾਟੀਵਿੰਡ ਅਤੇ ਬਿਕਰਮ ਸਿੰਘ ਸਮਾਜ ਸੇਵੀ ਨੇ ਭਰਪੂਰ ਸਹਿਯੋਗ ਰਿਹਾ।
ਇਸ ਮੌਕੇ ਡਾ. ਨਵਰੀਤ ਕੌਰ ਮੈਡੀਕਲ ਅਫਸਰ, ਡਾ. ਬਲਜੀਤ ਸਿੰਘ ਹੈਲਥ ਇੰਸਪੈਕਟਰ, ਸੁਰਜੀਤ ਕੌਰ, ਸਤੀਸ਼ ਕੁਮਾਰ, ਮਹਿੰਦਰ ਪ੍ਰਧਾਨ ਤੋਂ ਇਲਾਵਾ ਬਾਬਾ ਸ਼ਮਸੇਰ ਸਿੰਘ ਕੋਹਰੀ ਗਰੁੱਪ ਮਨਦੀਪ ਸਿੰਘ, ਬਲਜੀਤ ਸਿੰਘ, ਸੁਖਜਿੰਦਰ ਕੌਰ, ਕੰਵਲਜੀਤ ਕੌਰ, ਸਰਬਜੀਤ ਕੌਰ, ਹਰਮਿੰਦਰਜੀਤ ਕੌਰ ਅਤੇ ਸਮੂਹ ਆਸ਼ਾ ਵਰਕਰ ਹਾਜਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media