Monday, April 20, 2026

ਗੁਰਜੰਟ ਸਿੰਘ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਯੂਨੀਅਨ ਦੇ ਪ੍ਰਧਾਨ ਬਣੇ

ਧੂਰੀ, 11 ਸਤੰਬਰ (ਪ੍ਰਵੀਨ ਗਰਗ) – ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਅਤੇ ਲੇਬਰ ਯੂਨੀਅਨ ਵੱਲੋਂ ਬਰਾਂਚ ਧੂਰੀ ਦੀ ਹੋਈ ਚੋਣ ਵਿੱਚ ਗੁਰਜੰਟ ਸਿੰਘ ਬੁਗਰਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।ਜਥੇਬੰਦੀ ਦੇ ਨਵ-ਨਿਯੁੱਕਤ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਅਤੇ ਲੇਬਰ ਯੂਨੀਅਨ ਦੇ ਸੂਬਾ ਆਗੂਆਂ ਸ਼ੇਰ ਸਿੰਘ ਖੰਨਾ ਅਤੇ ਪ੍ਰਦੀਪ ਕੁਮਾਰ ਚੀਮਾ ਦੀ ਅਗਵਾਈ ‘ਚ ਸਰਬਸੰਮਤੀ ਨਾਲ ਗੁਰਜੰਟ ਸਿੰਘ ਬੁਗਰਾ ਨੂੰ ਪ੍ਰਧਾਨ, ਰਾਜ ਕੁਮਾਰ ਨੂੰ ਜਨਰਲ ਸਕੱਤਰ, ਨਰੈਣ ਦੱਤ ਨੂੰ ਖਜਾਨਚੀ, ਰਾਮ ਆਸਰਾ ਨੂੰ ਮੀਤ ਪ੍ਰਧਾਨ, ਸੰਜੂ ਧੂਰੀ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਨੂੰ ਪ੍ਰੈਸ ਸਕੱਤਰ, ਹਰਬੰਸ ਸਿੰਘ ਤੇ ਦੀਪਕ ਕੁਮਾਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ ਹੈ।
                ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋਕ ਭਲਾਈ ਐਕਟ ਨੂੰ ਤੋੜ-ਮਰੋੜ ਕੇ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ‘ਚ ਕੰਮ ਕਰਦੇ ਠੇਕਾ ਅਧਾਰਿਤ ਕਾਮਿਆਂ ਨੂੰ ਹਟਾਉਣ ਦੀ ਜੋ ਸਾਜਿਸ਼ ਬਣਾਈ ਜਾ ਰਹੀ ਹੈ, ਉਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।ਇਸ ਦੇ ਵਿਰੋਧ ਵਜੋਂ 13 ਅਕਤੂਬਰ ਨੂੰ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਵੱਲ ਕੱਚੇ ਕਾਮੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਪਰਿਵਾਰਾਂ ਸਮੇਤ ਕੂਚ ਕਰਨਗੇ।
                   ਇਸ ਮੌਕੇ ਗੋਗੀ ਸਿੰਘ, ਨਿੱਕਾ ਸਿੰਘ, ਹਰਮਿਲਾਪ ਸਿੰਘ, ਬਲਬੀਰ ਸਿੰਘ, ਚਮਕੌਰ ਸਿੰਘ ਬਮਾਲ, ਧਰਮਜੀਤ ਵਿੱਕੀ, ਰਕੇਸ਼ ਕੁਮਾਰ ਅਤੇ ਜਗਤਾਰ ਸਿੰਘ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …